National

‘ਕੇਜਰੀਵਾਲ ਨੇ ਕਰੋੜਾਂ ਭਾਰਤੀਆਂ ਦਾ ਭਰੋਸਾ ਤੋੜਿਆ ਹੈ : ਅੰਨਾ ਹਜ਼ਾਰੇ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ‘ਤੇ ਅੰਨਾ ਹਜ਼ਾਰੇ ਨੇ ਚਿੱਠੀ ਲਿਖੀ ਹੈ ਜਿਸ ਵਿੱਚ ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਦੀ ਸ਼ਰਾਬ ਨੀਤੀ ਅਤੇ ਇਸ ਰਾਹੀਂ ਕੀਤੇ ਭ੍ਰਿਸ਼ਟਾਚਾਰ ਦੇ ਸਬੰਧ ਵਿੱਚ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਮੈਂ ਬਹੁਤ ਦੁਖੀ ਹਾਂ। ਸਭ ਤੋਂ ਵੱਡੀ ਵਿਡੰਬਨਾ ਇਹ ਹੈ ਕਿ ਭ੍ਰਿਸ਼ਟਾਚਾਰ ਵਿਰੁੱਧ ਲੜਨ ਵਾਲੇ ਦੇਸ਼ ਦੇ ਸਭ ਤੋਂ ਵੱਡੇ ਜਨ ਲੋਕਪਾਲ ਅੰਦੋਲਨ ਵਿੱਚ ਮੇਰਾ ਭਾਈਵਾਲ ਅਰਵਿੰਦ ਕੇਜਰੀਵਾਲ ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਫੜਿਆ ਗਿਆ ਹੈ।

ਅੰਨਾ ਹਜ਼ਾਰੇ ਨੇ ਚਿੱਠੀ ‘ਚ ਅੱਗੇ ਲਿਖਿਆ, ”ਮੈਂ ਆਪਣੀ ਪੂਰੀ ਜ਼ਿੰਦਗੀ ਜਿਨ੍ਹਾਂ ਚੀਜ਼ਾਂ ਦੇ ਖਿਲਾਫ ਖਰਚ ਕੀਤੀ ਹੈ, ਉਨ੍ਹਾਂ ਸਭ ਦੇ ਖਿਲਾਫ ਜਾ ਕੇ ਕੇਜਰੀਵਾਲ ਨੇ ਕਰੋੜਾਂ ਭਾਰਤੀਆਂ ਦਾ ਭਰੋਸਾ ਤੋੜਿਆ ਹੈ। ਇਸ ਤਰ੍ਹਾਂ ਦੇ ਵਿਵਹਾਰ ਨਾਲ ਸਮਾਜਿਕ ਅੰਦੋਲਨਾਂ ‘ਚ ਕੰਮ ਕਰਨ ਵਾਲੇ ਲੋਕਾਂ ਦਾ ਭਰੋਸਾ ਟੁੱਟ ਗਿਆ ਹੈ। “ਲੋਕਾਂ ਦਾ ਵਿਸ਼ਵਾਸ ਖਤਮ ਹੋ ਜਾਵੇਗਾ। ਇਹ ਹੁਣ ਸਪੱਸ਼ਟ ਹੈ ਕਿ ਇੱਕ ਪਵਿੱਤਰ ਅੰਦੋਲਨ ਨੂੰ ਸਿਆਸੀ ਲਾਭ ਲਈ ਵਰਤਿਆ ਗਿਆ ਸੀ।”

ਅੰਨਾ ਹਜ਼ਾਰੇ ਨੇ ਆਪਣੇ ਪੱਤਰ ਵਿੱਚ ਅੱਗੇ ਲਿਖਿਆ, “ਦਿੱਲੀ ਸਰਕਾਰ ਦੀ ਸ਼ਰਾਬ ਨੀਤੀ ਰਾਹੀਂ ਕੀਤੇ ਗਏ ਭ੍ਰਿਸ਼ਟਾਚਾਰ ਦੇ ਸਾਹਮਣੇ ਆਉਣ ਤੋਂ ਬਾਅਦ ਮੈਂ ਖੁਦ 30 ਅਗਸਤ 2022 ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇੱਕ ਪੱਤਰ ਲਿਖਿਆ ਸੀ। ਉਸ ਵਿਚ ਮੈਂ ਕੇਜਰੀਵਾਲ ਨੂੰ ਦੱਸਿਆ ਕਿ ਇਸ ਪੂਰੇ ਮਾਮਲੇ ਬਾਰੇ ਪਤਾ ਲੱਗਣ ਤੋਂ ਬਾਅਦ ਮੈਂ ਹੈਰਾਨ ਅਤੇ ਨਿਰਾਸ਼ ਹਾਂ। ਇਸ ਪੂਰੇ ਮਾਮਲੇ ਦੀ ਅੰਤ ਤੱਕ ਜਾਂਚ ਹੋਣੀ ਚਾਹੀਦੀ ਹੈ ਅਤੇ ਮੈਨੂੰ ਉਮੀਦ ਹੈ ਕਿ ਪੂਰੀ ਜਾਂਚ ਤੋਂ ਬਾਅਦ ਸੱਚਾਈ ਲੋਕਾਂ ਦੇ ਸਾਹਮਣੇ ਆਵੇਗੀ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਅੱਗੇ ਲਿਖਿਆ, “ਰਾਜਨੀਤਿਕ ਖਾਹਿਸ਼ਾਂ ਲਈ ਇੱਕ ਅੰਦੋਲਨ ਨੂੰ ਤਬਾਹ ਕਰ ਦਿੱਤਾ ਗਿਆ। ਇਸ ਗੱਲ ਦਾ ਬਹੁਤ ਦੁੱਖ ਹੈ। ਅੱਜ ਉਸ ਅੰਦੋਲਨ ਦਾ ਸਿਆਸੀ ਵਿਕਲਪ ਵੀ ਅਸਫਲ ਹੋ ਗਿਆ ਹੈ, ਇਹ ਮੰਦਭਾਗਾ ਹੈ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅੰਨਾ ਹਜ਼ਾਰੇ ਨੇ ਕਿਹਾ ਸੀ ਕਿ ਜਦੋਂ ਅੰਦੋਲਨ ਦੌਰਾਨ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਸਾਡੇ ਨਾਲ ਆਏ ਸਨ ਤਾਂ ਮੈਂ ਦੋਹਾਂ ਨੂੰ ਕਿਹਾ ਸੀ ਕਿ ਉਹ ਦੇਸ਼ ਦੀ ਭਲਾਈ ਲਈ ਕੰਮ ਕਰਨ ਪਰ, ਦੋਹਾਂ ਨੇ ਮੇਰੀਆਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ। ਨਾ ਹੀ ਕੇਜਰੀਵਾਲ ਨੇ ਮੇਰੀ ਗੱਲ ਸੁਣੀ। ਅਜਿਹੇ ‘ਚ ਮੈਂ ਉਨ੍ਹਾਂ ਨੂੰ ਕੋਈ ਸਲਾਹ ਨਹੀਂ ਦੇਵਾਂਗਾ ਅਤੇ ਨਾਲ ਹੀ ਕੇਜਰੀਵਾਲ ਦੀ ਹਾਲਤ ਤੋਂ ਦੁਖੀ ਨਹੀਂ ਹਾਂ।

Show More

Related Articles

Leave a Reply

Your email address will not be published. Required fields are marked *

Close