Canada

ਪ੍ਰੀਮੀਅਰ ਜੇਸਨ ਕੇਨੀ ਕਿਹਾ ਸਾਊਥ ਏਸ਼ੀਅਨ ਭਾਈਚਾਰੇ ਦੇ ਇਕੱਠ ਫੈਲਾ ਰਹੇ ਹਨ ਕੋਵਿਡ-19

ਇਸ ਨਸਲਵਾਦੀ ਟਿੱਪਣੀ 'ਤੇ ਮੁਆਫੀ ਮੰਗਣ ਜੇਸਨ ਕੇਨੀ : ਸਾਊਥ ਏਸ਼ੀਅਨ ਭਾਈਚਾਰਾ

ਕੈਲਗਰੀ, (ਦੇਸ ਪੰਜਾਬ ਟਾਇਮਜ਼): ਅਲਬਰਟਾ ਦੇ ਪ੍ਰੀਮੀਅਰ ਜੇਸਨ ਕੇਨੀ ਵਲੋਂ ਅੱਜ ਇੱਕ ਰੇਡੀਓ ‘ਤੇ ਇੰਟਰਵਿਊ ਦੌਰਾਨ ਸਾਊਥ ਏਸ਼ੀਅਨ ਭਾਈਚਾਰੇ ‘ਤੇ ਕੋਵਿਡ-19 ਫੈਲਾਉਣ ਬਾਰੇ ਗੱਲ ਕਹੀ ਗਈ ਜਿਸ ਤੋਂ ਬਾਅਦ ਭਾਈਚਾਰੇ ‘ਚ ਭਾਰੀ ਰੋਸ ਹੈ। ਇੰਟਰਵਿਊ ਦੌਰਾਨ ਜੇਸਨ ਕੇਨੀ ਨੇ ਕਿਹਾ ਕਿ ”ਸੂਬੇ ‘ਚ ਅਸੀਂ ਦੇਖ ਰਹੇ ਹਾਂ ਕਿ ਦੱਖਣੀ ਏਸ਼ੀਆਈ ਕਮਿਊਨਿਟੀਆਂ ਵਲੋਂ ਅਜੇ ਵੀ ਪਰਿਵਾਰਕਾਂ ਪੱਧਰ ‘ਤੇ ਇਕੱਠ ਕੀਤੇ ਜਾ ਰਹੇ ਹਨ। ਜੋ ਕੇ ਕੋਵਿਡ-19 ਦੇ ਵੱਧਣ ਦਾ ਕਾਰਨ ਬਣ ਰਿਹਾ ਹੈ।” ਜੇਸਨ ਕੇਨੀ ਵਲੋਂ ਦਿੱਤੇ ਇਸ ਬਿਆਨ ਤੋਂ ਬਾਅਦ ਕੈਲਗਰੀ ਦੀ ਕੈਨੇਡੀਅਨ ਮੁਸਲਿਮ ਰਿਸਰਚ ਥਿੰਕ ਟੈਂਕ ਦੇ ਇੱਕ ਬੁਲਾਰੇ ਡੀ.ਆਰ.ਐੱਸ ਮੁਕਰਮ ਅਲੀ ਜ਼ੈਦੀ ਨੇ ਕਿਹਾ ਕਿ ਪ੍ਰੀਮੀਅਰ ਨੂੰ ਇਸ ਨਸਲਵਾਦੀ ਬਿਆਨ ‘ਤੇ ਮੁਆਫੀ ਮੰਗਣੀ ਚਾਹੀਦੀ ਹੈ। ਸਾਊਥ ਏਸ਼ੀਅਨ ਭਾਈਚਾਰੇ ਦੇ ਜ਼ਿਆਦਾਤਰ ਕਰਮਚਾਰੀ, ਟੈਕਸੀ ਡਰਾਈਵਰ ਜਾਂ ਵੇਅਰ ਹਾਊਸ ਦੇ ਸਟਾਫ਼ ਵਜੌਂ ਨੌਕਰੀਆਂ ਕਰਦੇ ਹਨ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਕੋਵਿਡ-19 ਫੈਲਾ ਰਹੇ ਹਨ। ਅਲਬਰਟਾ ‘ਚ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਆਪਣੇ ਘਰ ‘ਚ ਬੈਠ ਕੇ ਕੰਮ ਨਹੀਂ ਕਰ ਸਕਦੇ ਤਾਂ ਕੀ ਉਹ ਸਾਰੇ ਕੋਵਿਡ-19 ਫੈਲਾਉਣ ਲਈ ਜਿੰਮੇਵਾਰ ਹਨ? ਇੱਕ ਬੁਲਾਰੇ ਨੇ ਕਿਹਾ ਕਿ ਬੀਤੇ ਦਿਨੀਂ ਅਲਬਰਟਾ ਭਰ ‘ਚ ਕੋਵਿਡ-19 ਸਬੰਧੀ ਲਾਈਆਂ ਗਈਆਂ ਪਾਬੰਦੀਆਂ ਦੇ ਵਿਰੁੱਧ ਵੱਡੀ ਗਿਣਤੀ ‘ਚ ਲੋਕਾਂ ਵਲੋਂ ਰੋਸ ਪ੍ਰਦਰਸ਼ਨ ਕੀਤੇ ਗਏ ਸਨ ਜੇਸਨ ਕੇਨੀ ਉਨ੍ਹਾਂ ਲੋਕਾਂ ਨੂੰ ਅਲੱਗ ਨਜ਼ਰ ਨਾਲ ਵੇਖਦੇ ਹਨ। ਬੁਲਾਰੇ ਨੇ ਕਿਹਾ ਜੇਸਨੀ ਕੇਨੀ ਕਈ ਵਾਰ ਪਹਿਲਾਂ ਵੀ ਅਜਿਹਾ ਕਰ ਚੁੱਕੇ ਹਨ ਉਹ ਹਮੇਸ਼ਾ ਘੱਟ ਗਿਣਤੀ ਭਾਈਚਾਰੇ ਨੂੰ ਆਪਣੀਆਂ ਕਮੀਆਂ ਲੁਕਾਉਣ ਲਈ ਵਰਤਦੇ ਹਨ ਅਤੇ ਉਨ੍ਹਾਂ ਨੂੰ ਬਲੀ ਦਾ ਬੱਕਰਾ ਬਣਾਉਂਦੇ ਹਨ। ਵਾਰਡ ਤਿੰਨ ਦੀ ਕੌਂਸਲਰ ਜੋਤੀ ਗੌਂਡਕ ਨੇ ਵੀ ਪ੍ਰੀਮੀਅਰ ਦੇ ਇਸ ਬਿਆਨ ਦੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਜੋਤੀ ਨੇ ਕਿਹਾ ਕਿ ਸਰਕਾਰ ਨੂੰ ਹਮੇਸ਼ਾ ਸਬੂਤ ਅਤੇ ਤੱਥਾਂ ਦੇ ਆਧਾਰ ‘ਤੇ ਬਿਆਨਬਾਜ਼ੀ ਕਰਨੀ ਚਾਹੀਦੀ ਹੈ।

Show More

Related Articles

Leave a Reply

Your email address will not be published. Required fields are marked *

Close