Canada

ਕੈਲਗਰੀ ਦੀ ਫਾਰਮੈਸੀ ‘ਚੋਂ ਨਗਦੀ ਅਤੇ ਨਸ਼ੀਲੀਆਂ ਦਵਾਈਆਂ ਲੈ ਫਰਾਰ ਹੋਏ ਲੁਟੇਰੇ

ਕੈਲਗਰੀ (ਦੇਸ ਪੰਜਾਬ ਟਾਇਮਜ਼): ਕੈਲਗਰੀ ਦੇ ਉੱਤਰ-ਪੂਰਬੀ ‘ਚ ਸਥਿਤ ਇੱਕ ਫਾਰਮੈਸੀ ‘ਚ ਅੱਜ ਸ਼ਾਮ ਦੋ ਲੁਟਿਆਂ ਵਲੋਂ ਨਕਦੀ ਅਤੇ ਨਸ਼ੀਲੀਆਂ ਦਵਾਈਆਂ ਦੀ ਲੁੱਟ ਕੀਤੀ ਗਈ। ਘਟਨਾ ਕਰੀਬ ਸ਼ਾਮ 6:30 ਵਜੇ ਦੀ ਵਾਪਰੀ, ਜਦੋਂ ਪੁਲਿਸ ਨੂੰ ਯੂਨੀਵਰਸਲ ਹੈਲਥ ਫਾਰਮੇਸੀ 150-630 ਰੈਡਸਟੋਨ ਵਿਖੇ ਦੋ ਨਕਾਬਪੋਸ਼ਾਂ ਦੇ ਫਾਰਮੈਸੀ ‘ਚ ਦਾਖਲਣ ਹੋਣ ਦੀ ਖਬਰ ਮਿਲੀ। ਨਕਾਬਪੋਸ਼ ਦੋਵਾਂ ਵਿਅਕਤੀਆਂ ਨੇ ਬੰਦੂਕ ਦੀ ਨੌਕ ‘ਤੇ ਉਥੋਂ ਨਗਦੀ ਅਤੇ ਵੱਡੀ ਮਾਤਰਾ ‘ਚ ਨਸ਼ੀਲੀਆਂ ਦਵਾਈ ਕੇ ਫਰਾਰ ਹੋ ਗਏ। ਮੌਕੇ ‘ਤੇ ਪਹੁੰਚੀ ਪਲਿਸ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਅਧਿਕਾਰੀਆਂ ਨੇ ਦਸਿਆ ਕਿ ਇਸ ਘਟਨਾ ‘ਚ ਕਿਸੇ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦੋਸ਼ੀਆਂ ਦੀ ਭਾਲ ਲਈ ਪੁਲਿਸ ਸੀਸੀਟੀਵੀ ਫਟੇਜ਼ ਖੰਗਾਲ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਲੁੱਟ ਦਾ ਮਾਮਲਾ ਹੋਰ ਕਈ ਮਾਮਲਿਆਂ ਨਾਲ ਜੁੜਿਆ ਜਾਪਦਾ ਹੈ।

Show More

Related Articles

Leave a Reply

Your email address will not be published. Required fields are marked *

Close