Canada

ਸ. ਪਰਮਿੰਦਰਜੀਤ ਸਿੰਘ ਰੰਧਾਵਾ ਨੂੰ ਸਦਮਾ- ਪਤਨੀ ਸਰਦਾਰਨੀ ਹਰਤੀਰਥ ਪਾਲ ਕੌਰ ਰੰਧਾਵਾ ਦਾ ਦੇਹਾਂਤ

ਕੈਲਗਰੀ – ਬੜੇ ਦੁਖੀ ਹਿਰਦੈ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਪਰਮਿੰਦਰਜੀਤ ਸਿੰਘ ਰੰਧਾਵਾ ਦੀ ਧਰਮ ਪਤਨੀ ਸਰਦਾਰਨੀ ਹਰਤੀਰਥ ਪਾਲ ਕੌਰ ਰੰਧਾਵਾ ਬੀਤੀ 19 ਮਾਰਚ 2024 ਦਿਨ ਮੰਗਲਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਵਿਰਾਜੇ ਹਨ।ਉਨ੍ਹਾਂ ਦੇ ਅਚਾਨਕ ਦੇਹਾਂਤ ਦੀ ਖ਼ਬਰ ਦੇ ਨਾਲ ਕੈਲਗਰੀ ਦੇ ਪੰਜਾਬੀ ਭਾਈਚਾਰੇ ਵਿਚ ਢੁੰਘੇ ਸ਼ੌਕ ਦੀ ਲਹਿਰ ਪਾਈ ਜਾ ਰਹੀ ਹੈ। ਸਰਦਾਰਨੀ ਹਰਤੀਰਥ ਪਾਲ ਕੌਰ ਰੰਧਾਵਾ ਦਾ ਅੰਤਿਮ ਸੰਸਕਾਰ 24 ਮਾਰਚ ਦਿਨ ਐਤਵਾਰ ਨੂੰ ਦੁਪਹਿਰ 1.00 ਵਜੇ Country Hills Crematorium & Funeral Services ਵਿਖੇ ਕੀਤਾ ਜਾਵੇਗਾ, ਉਪਰੰਤ 3 ਵਜੇ ਗੁਰਦੁਆਰਾ ਸਿੱਖ ਟੈਂਪਲ ਵਿਖੇ ਅੰਤਿਮ ਅਰਦਾਸ ਅਤੇ ਭੋਗ ਪਾਏ ਜਾਣਗੇ। ਅਦਾਰਾ ਦੇਸ ਪੰਜਾਬ ਟਾਈਮਜ਼ ਅਤੇ ਪੰਜਾਬੀ ਇੰਡੋ ਫੈਸਟ ਗ਼ਦਰੀ ਮੇਲਾ ਫਾਊਂਡੇਸ਼ਨ ਇਸ ਦੁੱਖ ਦੀ ਘੜੀ ਵਿਚ ਸ. ਪਰਮਿੰਦਰਜੀਤ ਸਿੰਘ ਰੰਧਾਵਾ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਾ ਹੈ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹੈ ਕਿ ਵਿਛੜੀ ਰੂਹ ਨੂੰ ਸ਼ਾਂਤੀ ਦੇ ਕੇ ਆਪਣੇ ਚਰਨਾਂ ਵਿਚ ਵਾਸ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਕਸ਼ੇ।
ਸ. ਪਰਮਿੰਦਰਜੀਤ ਸਿੰਘ ਰੰਧਾਵਾ ਨਾਲ ਦੁੱਖ ਸਾਂਝਾ ਕਰਨ ਲਈ 403 -923 -7000 ਤੇ ਸੰਪਰਕ ਕੀਤਾ ਜਾ ਸਕਦਾ ਹੈ.

Show More

Related Articles

Leave a Reply

Your email address will not be published. Required fields are marked *

Close