Canada

ਕੈਨੇਡਾ ਵਿਚ ਛਿੜ ਸਕਦੈ ਘਰੇਲੂ ਯੁੱਧ

ਟੋਰਾਂਟੋ : ਆਰ.ਸੀ.ਐਮ.ਪੀ. ਨੇ ਫੈਡਰਲ ਸਰਕਾਰ ਨੂੰ ਚਿਤਾਵਨੀ ਦਿਤੀ ਹੈ ਕਿ ਮਾੜੇ ਆਰਥਿਕ ਹਾਲਾਤ ਕਦੇ ਖ਼ਤਮ ਨਾ ਹੋਣ ਦਾ ਝੋਰਾ ਕੈਨੇਡਾ ਵਾਸੀਆਂ ਨੂੰ ਬਗਾਵਤ ਕਰਨ ਲਈ ਮਜਬੂਰ ਕਰ ਸਕਦਾ ਹੈ ਅਤੇ ਮੁਲਕ ਵਿਚ ਘਰੇਲੂ ਯੁੱਧ ਛਿੜ ਸਕਦਾ ਹੈ। ‘ਨੈਸ਼ਨਲ ਪੋਸਟ’ ਵੱਲੋਂ ਪ੍ਰਕਾਸ਼ਤ ਰਿਪੋਰਟ ਮੁਤਾਬਕ ਪੁਲਿਸ ਦਾ ਮੰਨਣਾ ਹੈ ਕਿ ਆਉਂਦੇ ਪੰਜ ਸਾਲ ਦੌਰਾਨ ਹਾਲਾਤ ਬਦਤਰ ਹੋ ਸਕਦੇ ਹਨ। ਪੁਲਿਸ ਦੀ ਖੁਫੀਆ ਰਿਪੋਰਟ ਕਹਿੰਦੀ ਹੈ ਕਿ ਭਵਿੱਖ ਦੇ ਰਿਸੈਸ਼ਨ ਦੌਰਾਨ ਰਹਿਣ-ਸਹਿਣ ਦਾ ਪੱਧਰ ਤੇਜ਼ੀ ਨਾਲ ਹੇਠਾਂ ਜਾਵੇਗਾ। ਮਿਸਾਲ ਵਜੋਂ 35 ਸਾਲ ਤੋਂ ਘੱਟ ਉਮਰ ਦੇ ਕੈਨੇਡੀਅਨ ਆਪਣੇ ਵਾਸਤੇ ਘਰ ਖਰੀਦਣ ਦੇ ਸਮਰੱਥ ਨਹੀਂ ਹੋਣਗੇ।

Show More

Related Articles

Leave a Reply

Your email address will not be published. Required fields are marked *

Close