National

ਭਾਰਤ ’ਚ ਲਾਏ ਜਾਣਗੇ 1500 ਤੋਂ ਵੱਧ ਆਕਸੀਜਨ ਪਲਾਂਟ

ਨਵੀਂ ਦਿੱਲੀ- ਕੋਰੋਨਾ ਦੀ ਦੂਜੀ ਲਹਿਰ ਦੌਰਾਨ ਆਕਸੀਜਨ ਦੀ ਕਮੀ ਝੱਲ ਚੁੱਕੇ ਭਾਰਤ ਵਿੱਚ ਹੁਣ 1500 ਤੋਂ ਵੱਧ ਆਕਸੀਜਨ ਪਲਾਂਟ ਲਾਏ ਜਾਣਗੇ। ਇਹ ਫ਼ੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਧਾਨ ਵਿੱਚ ਹੋਈ ਉੱਚ ਪੱਧਰੀ ਬੈਠਕ ਵਿੱਚ ਲਿਆ ਗਿਆ। ਇਸ ਬੈਠਕ ਦੇਸ਼ ਭਰ ਵਿੱਚ ਆਕਸੀਜਨ ਦੇ ਮੌਜੂਦਾ ਸਟੌਕ ਤੇ ਇਸ ਦੇ ਵਾਧੇ ਨੂੰ ਲੈ ਕੇ ਸੱਦੀ ਗਈ ਸੀ। ਵਰਚੁਅਲੀ ਢੰਗ ਨਾਲ ਹੋਈ ਇਸ ਬੈਠਕ ਵਿੱਚ ਪੀਐਮਕੇਅਰਸ ਦੇ ਤਹਿਤ ਪੀਐਸਏ ਆਕਸੀਜਨ ਪਲਾਂਟ ਦੇ ਇੰਸਟਾਲੇਸ਼ਨ ਦਾ ਵੀ ਪ੍ਰਧਾਨ ਮੰਤਰੀ ਨੇ ਜਾਇਜ਼ਾ ਲਿਆ।
ਪ੍ਰਧਾਨ ਮੰੰਤਰੀ ਮੋਦੀ ਨੇ ਦੱਸਿਆ ਦੇਸ਼ ਭਰ ਵਿੱਚ 1500 ਤੋਂ ਵੱਧ ਪੀਐਸਏ ਆਕਸੀਜਨ ਪਲਾਂਟ ਦੀ ਸਥਾਪਨਾ ਕੀਤੀ ਜਾ ਰਹੀ ਹੈ। ਪੀਐਮ ਕੇਅਰਸ ਵੱਲੋਂ ਦਿੱਤੇ ਗਏ ਪੀਐਸਏ ਆਕਸੀਜਨ ਪਲਾਂਟ ਰਾਹੀਂ 4 ਲੱਖ ਤੋਂ ਵੱਧ ਆਕਸੀਜੇਨਟੇਡ ਬਿਤਰਿਆਂ ਨੂੰ ਸਪੋਰਟ ਮਿਲੇਗਾ। ਦੱਸ ਦੇਈਏ ਕਿ ਬੈਠਕ ’ਚ ਸੰਭਾਵਿਤ ਕੋਰੋਨਾ ਸੰਕ੍ਰਮਣ ਦੀ ਤੀਸਰੀ ਲਹਿਰ ਨੂੰ ਦੇਖਦਿਆਂ ਤਿਆਰੀਆਂ ਦਾ ਜਾਇਜ਼ਾ ਲਿਆ। ਹਾਲ ਹੀ ’ਚ ਦੇਸ਼ ਨੇ ਕੋਵਿਡ-19 ਦੀ ਦੂਸਰੀ ਲਹਿਰ ਦੌਰਾਨ ਆਕਸੀਜਨ ਦੀ ਕਿੱਲਤ ਸਮੇਤ ਹਸਪਤਾਲ ਤੇ ਕਈ ਮੈਡੀਕਲ ਉਪਕਰਣਾਂ ਦੀ ਕਮੀ ਨੂੰ ਝੱਲਿਆ ਹੈ।

Show More

Related Articles

Leave a Reply

Your email address will not be published. Required fields are marked *

Close