Punjab

ਅਕਾਲੀ ਦਲ ਨਾਲ ਗਠਜੋੜ ਦਾ ਫੈਸਲਾ ਜਲਦ : ਅਮਿਤ ਸ਼ਾਹ

ਨਵੀਂ ਦਿੱਲੀ: ਪੰਜਾਬ ਵਿਚ ਬੀਜੇਪੀ ਦਾ ਅਕਾਲੀ ਦਲ ਨਾਲ ਗਠਜੋੜ ਹੋਣ ਬਾਰੇ ਫੈਸਲਾ ਜਲਦ ਹੋ ਜਾਵੇਗਾ। ਇਹ ਸੰਕੇਤ ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਅਮਿਤ ਸ਼ਾਹ ਨੇ ਦਿੱਲੀ ਵਿਚ ਇੰਟਰਵਿਊ ਵਿਚ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਦੋਵਾਂ ਦਲਾਂ ਵਿਚ ਅਜੇ ਗੱਲਬਾਤ ਦਾ ਦੌਰ ਚਲ ਰਿਹਾ ਹੈ। ਸਾਰੀ ਚੀਜ਼ਾਂ ਨੂੰ ਦੇਖਿਆ ਜਾ ਰਿਹਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪੰਜਾਬ ਵਿਚ ਵੀ ਇਸ ਵਾਰ ਪਾਰਟੀ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਅਸੀਂ ਤਾਂ ਚਾਹੁੰਦੇ ਹਨ ਕਿ ਐਨਡੀਏ ਦੇ ਸਾਰੇ ਭਾਈਵਾਲ ਇੱਕ ਮੰਚ ’ਤੇ ਆ ਜਾਣ।
ਬੀਜੇਪੀ ਸੂਤਰਾਂ ਮੁਤਾਬਕ ਭਾਜਪਾ ਅਤੇ ਅਕਾਲੀ ਦਲ ਵਿਚ ਗਠਜੋੜ ਅਪਣੇ ਆਖਰੀ ਪੜਾਅ ਤੱਕ ਪਹੁੰਚ ਚੁੱਕਾ ਹੈ। ਸੀਟਾਂ ਦੀ ਵੰਡ ਨੁੂੰ ਲੈਕੇ ਮਾਮਲਾ ਉਲਝਿਆ ਹੋਇਆ। ਜੋ ਕਿ ਹਾਲੇ ਤੱਕ ਨਹੀਂ ਸੁਲਝਿਆ।

Show More

Related Articles

Leave a Reply

Your email address will not be published. Required fields are marked *

Close