Punjab

11ਵਾਂ ਰਣਜੀਤ ਸਿੰਘ ਖੜਗ ਸ਼੍ਰੋਮਣੀ ਸਾਹਿਤਕਾਰ ਐਵਾਰਡ ਡਾ ਹਰੀ ਸਿੰਘ ਜਾਚਕ ਅਤੇ ਸਰਦਾਰ ਨਿਰਵੈਰ ਸਿੰਘ ਅਰਸ਼ੀ ਨੂੰ

ਵਿਰਸਾ ਵਿਹਾਰ ਜਲੰਧਰ ਵਿਖੇ 11ਵਾਂ ਰਣਜੀਤ ਸਿੰਘ ਖੜਗ ਸਲਾਨਾ ਸਨਮਾਨ ਸਮਾਗਮ 17ਮਾਰਚ ਨੂੰ ਆਯੋਜਿਤ ਕੀਤਾ ਗਿਆ ਲ ਇਹ ਸਮਾਗਮ ਹਰ ਸਾਲ ਸਵ.ਰਣਜੀਤ ਸਿੰਘ ਖੜਗ ਯਾਦਗਾਰੀ ਟ੍ਰਸਟ ਵੱਲੋਂ ਕਰਵਾਇਆ ਜਾਂਦਾ ਹੈ ਅਤੇ ਸਮੇਂ ਦੇ ਪ੍ਰਸਿੱਧ ਕਵੀਆਂ, ਸਾਹਿਤਕਾਰਾਂ ਅਤੇ ਇਤਿਹਾਸਕਾਰਾਂ ਨੂੰ ਉਹਨਾਂ ਦੀ ਯਾਦ ਵਿੱਚ ਸਨਮਾਨ ਦਿੱਤੇ ਜਾਂਦੇ ਹਨ ਲ ਇਸ ਵਾਰ ਇਹ ਸਨਮਾਨ ਪੰਜਾਬੀ ਦੇ ਪ੍ਰਸਿੱਧ ਪੰਥਕ ਕਵੀ ਡਾਕਟਰ ਹਰੀ ਸਿੰਘ ਜਾਚਕ ਅਤੇ ਪ੍ਰਸਿੱਧ ਸਾਹਿਤਕਾਰ ਅਤੇ ਸਾਹਿਤਕ ਪੱਤਰਕਾਰੀ ਦੀ ਪ੍ਰਸਿੱਧ ਹਸਤੀ ਨਿਰਵੈਰ ਸਿੰਘ ਅਰਸ਼ੀ ਨੂੰ ਪ੍ਰਦਾਨ ਕੀਤੇ ਗਏਲ ਸਨਮਾਨ ਵਿੱਚ ਇਕ ਯਾਦਗਾਰੀ ਚਿੰਨ੍ਹ,ਲੋਈ ਅਤੇ ਨਗਦ ਰਾਸ਼ੀ ਸ਼ਾਮਿਲ ਸੀ। ਇਸ ਮੌਕੇ ਡਾ ਹਰੀ ਸਿੰਘ ਜਾਚਕ ਅਤੇ ਸਰਦਾਰ ਨਿਰਵੈਰ ਸਿੰਘ ਅਰਸ਼ੀ ਨੇ ਆਪਣੇ ਵਿਚਾਰ ਵੀ ਸਰੋਤਿਆਂ ਅਤੇ ਪਤਵੰਤੇ ਸੱਜਣਾਂ ਨਾਲ ਸਾਂਝੇ ਕੀਤੇ ਅਤੇ ਡਾ ਹਰੀ ਸਿੰਘ ਜਾਚਕ ਨੇ ਸਰਦਾਰ ਰਣਜੀਤ ਸਿੰਘ ਖੜਗ ਅਤੇ ਉਨਾਂ ਦੀ ਪੰਜਾਬੀ ਸਾਹਿਤ ਨੂੰ ਦੇਣ ਬਾਰੇ ਆਪਣੀ ਭਾਵਪੂਰਤ ਕਵਿਤਾ ਵੀ ਸੁਣਾਈ ਅਤੇ ਪਰਵਾਰ ਨੂੰ ਭੇਟ ਵੀ ਕੀਤੀ।
ਸਮਾਗਮ ਦੀ ਸ਼ੁਰੂਆਤ ਵਿੱਚ ਸਵਰਗੀ ਰਣਜੀਤ ਮੈਮੋਰੀਅਲ ਟ੍ਰਸਟ ਦੇ ਚੇਅਰਮੈਨ ਇੰਜਨੀਅਰ ਕਰਮਜੀਤ ਸਿੰਘ ਹੁਰਾਂ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਰਣਜੀਤ ਮੈਮੋਰੀਅਲ ਟ੍ਰਸਟ ਦੇ ਕੰਮਾਂ ਕਾਰਾਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਲ ਉਹਨਾਂ ਰਣਜੀਤ ਸਿੰਘ ਖੜਗ ਦੇ ਸਾਹਿਤ ਸੰਸਾਰ ਬਾਰੇ ਅਤੇ ਉਹਨਾਂ ਦੀ ਛਪਣ ਪ੍ਰਕਿਰਿਆ ਬਾਰੇ ਵੀ ਭਰਪੂਰ ਚਾਨਣਾ ਪਾਇਆ। ਉਪਰੰਤ ਕਵੀ ਦਰਬਾਰ ਵਿੱਚ ਸਰਬ ਸ੍ਰੀ ਨਛੱਤਰ ਸਿੰਘ ਭੋਗਲ,ਜਸਪਾਲ ਜ਼ੀਰਵੀ, ਹਰਿਭਜਨ ਸਿੰਘ ਨਾਹਲ,ਗੁਲਸ਼ਨ ਮਿਰਜਾਪੁਰੀ, ਕੁਲਦੀਪ ਕੌਰ ਦੀਪ ਲੁਧਿਆਣਵੀ,ਮਹਿੰਦਰ ਸਿੰਘ ਅਨੇਜਾ ਆਦਿ ਕਵੀਆਂ ਨੇ ਆਪਣੀਆਂ ਕਵਿਤਾਵਾਂ ਪੇਸ਼ ਕਰਕੇ ਸਰੋਤਿਆਂ ਦੀ ਵਾਹ ਵਾਹ ਖੱਟੀ। ਕਵੀ ਦਰਬਾਰ ਤੋਂ ਬਾਅਦ ਡਾ.ਰਾਮ ਮੂਰਤੀ ਨੇ ਰਣਜੀਤ ਸਿੰਘ ਖੜਗ ਦੀਆਂ ਰਚਨਾਵਾਂ ਬਾਰੇ ਆਪਣਾ ਆਲੋਚਨਾਤਮਕ ਪੇਪਰ ਪੇਸ਼ ਕੀਤਾਲਉਹਨਾਂ ਨੇ ਜਿੱਥੇ ਸਰਦਾਰ ਰਣਜੀਤ ਸਿੰਘ ਖੜਗ ਦੀਆਂ ਕਵਿਤਾਵਾਂ ਬਾਰੇ ਸ਼ਲਾਘਾ ਭਰਪੂਰ ਟਿੱਪਣੀਆਂ ਕੀਤੀਆਂ ਉੱਥੇ ਉਨ੍ਹਾਂ ਦੀ ਇਤਿਹਾਸਕਾਰੀ ਅਤੇ ਪੰਜਾਬੀ ਭਾਸ਼ਾ ਸਬੰਧੀ ਲਿਖੇ ਲੇਖਾਂ ਉੱਪਰ ਵੀ ਭਰਪੂਰ ਚਾਨਣਾ ਪਾਇਆਲ ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਇਸ ਗੱਲ ਉੱਪਰ ਜ਼ੋਰ ਦਿੱਤਾ ਕਿ ਹੁਣ ਸਮਾਂ ਆ ਗਿਆ ਹੈ ਕਿ ਰਣਜੀਤ ਸਿੰਘ ਖੜਗ ਜੀ ਦੀ ਪੰਜਾਬੀ ਸਾਹਿਤ ਦੇ ਇਤਿਹਾਸ ਦੇ ਵਿੱਚ ਪਲੇਸਮੈਂਟ ਕੀਤੀ ਜਾਵੇ ਉਨ੍ਹਾਂ ਨੇ ਸਵਰਗੀ ਖੜਗ ਜੀ ਦੇ ਸਪੁੱਤਰ ਇੰਜੀ. ਕਰਮਜੀਤ ਸਿੰਘ ਅਤੇ ਨੂੰਹ ਸਰਦਾਰਨੀ ਹਰਜਿੰਦਰ ਕੌਰ ਜੀ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੇ ਯਤਨਾਂ ਸਦਕਾ ਖੜਗ ਜੀ ਦਾ ਸਾਹਿਤ ਪੰਜਾਬੀ ਸਾਹਿਤਕ ਸੰਸਾਰ ਨੂੰ ਦੋਬਾਰਾ ਪ੍ਰਾਪਤ ਹੋਇਆ ਲ ਇਸ ਸਮਾਗਮ ਦੀ ਪ੍ਰਧਾਨਗੀ ਗੁਰੂ ਨਾਨਕ ਖ਼ਾਲਸਾ ਕਾਲਜ ਗੁਜਰਾਂਵਾਲਾ ਲੁਧਿਆਣਾ ਦੇ ਪ੍ਰਿੰਸੀਪਲ ਡਾ ਅਰਵਿੰਦਰ ਸਿੰਘ ਭੱਲਾ ਨੇ ਕੀਤੀ ਲ ਉਨ੍ਹਾਂ ਆਪਣੇ ਸੰਬੋਧਨ ਵਿੱਚ ਜਿੱਥੇ ਖੜਗ ਜੀ ਦੇ ਸਪੁੱਤਰ ਇੰਜ. ਕਰਮਜੀਤ ਸਿੰਘ ਹੁਰਾਂ ਦੀ ਅਜਿਹੇ ਉਪਰਾਲੇ ਲਈ ਸ਼ਲਾਘਾ ਕੀਤੀ ਉੱਥੇ ਖੇਦ ਵੀ ਪ੍ਰਗਟ ਕੀਤ ਕਿ ਅਸੀਂ ਖੜਗ ਜੀ ਦੀ ਪਹਿਚਾਣ ਸਮੇਂ ਸਿਰ ਨਹੀਂ ਕਰ ਸਕੇ ਲ ਟ੍ਰਸਟ ਵਲੋਂ ਡਾ ਭੱਲਾ ਜੀ ਨੂੰ ਵੀ ਸਨਮਾਨ ਚਿੰਨ੍ਹ ਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ ਲ ਇਸ ਸਮਾਗਮ ਵਿੱਚ ਸਰਵਸ੍ਰੀ ਮੇਜਰ ਰਿਸ਼ੀ, ਭਾਸ਼ਾ ਵਿਭਾਗ ਦੇ ਸਾਬਕਾ ਡਾਇਰੈਕਟਰ ਸਰਦਾਰ ਚੇਤਨ ਸਿੰਘ,ਹਰੀਸ਼ ਚਿੱਤਰਾ,ਅਜੈ ਕੌਸ਼ਲ ਮਾਸਟਰ ਅਨੇਜਾ, ਰਘਬੀਰ ਸਿੰਘ ਭਰਤ, ਨੂਰ ਸੰਤੋਖ਼ਪੁਰੀ, ਰਮੇਸ਼ ਚੰਦਰ ਚੋਪੜਾ, ਡਾ ਪਰਮਜੀਤ ਸਿੰਘ ਮਾਨਸਾ ਅਤੇ ਉਨ੍ਹਾਂ ਦੀ ਧਰਮਪਤਨੀ, ਚਰਨਜੀਤ ਸਿੰਘ ਵਿੱਕੀ, ਗੁਰਵਿੰਦਰ ਕੌਰ ਗੋਲਡੀ,ਉਜਾਲਾ ਜੀ, ਦਸ਼ਵਿੰਦਰ ਕੁਮਾਰ, ਅਮ੍ਰਿਤਪਾਲ ਸਿੰਘ, ਹਰਵਿੰਦਰ ਰਾਣਾ, ਅਮਰਜੀਤ ਸਿੰਘ ਭੋਗਪੁਰੀਆ, ਹਰੀਸ਼ ਚੰਦਰ, ਅਜੇ ਕੌਸ਼ਲ, ਸ੍ਰੀਮਤੀ ਬਲਬੀਰ ਕੌਰ ਪ੍ਰਕਾਸ਼ ਕੌਰ ਪਾਸ਼ਾ, ਹਰਮੀਤ ਕੌਰ ਮੁਲਤਾਨੀ ਆਦਿ ਨੇ ਸ਼ਿਰਕਤ ਕੀਤੀ ਲ ਮੰਚ ਦਾ ਸੰਚਾਲਨ ਉਘੇ ਗ਼ਲਪਕਾਰ ਕੁਲਦੀਪ ਸਿੰਘ ਬੇਦੀ ਨੇ ਕੀਤਾ ਲ ਅਖੀਰ ਵਿੱਚ ਟ੍ਰਸਟ ਵਲੋਂ ਡਾ ਰਾਮ ਮੂਰਤੀ ਨੇ ਸਭ ਦਾ ਧੰਨਵਾਦ ਕੀਤਾ ਤੇ ਦੁਪਹਿਰ ਦੇ ਖਾਣੇ ਲਈ ਸਭ ਨੂੰ ਸੱਦਾ ਦਿੱਤਾ ਲ
ਸ਼੍ਰੋਮਣੀ ਸਾਹਿਤਕਾਰ ਐਵਾਰਡ ਮਿਲਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਡਾ ਹਰੀ ਸਿੰਘ ਜਾਚਕ ਨੇ ਸਭ ਦਾ ਧੰਨਵਾਦ ਕੀਤਾ ਸਮਾਗਮ ਦੀ ਸਫਲ ਸਮਾਪਤੀ ਤੇ ਸਭ ਨੂੰ ਵਧਾਈ ਵੀ ਦਿੱਤੀ।

Show More

Related Articles

Leave a Reply

Your email address will not be published. Required fields are marked *

Close