Punjab

ਸਾਂਸਦ ਰਿੰਕੂ ਤੇ ਐਮਐਲਏ ਅੰਗੂਰਾਲ ਦੇ ਬੀਜੇਪੀ ਵਿਚ ਸ਼ਾਮਲ ਹੋਣ ਦੀ ਉਡੀ ਅਫ਼ਵਾਹ

ਜਲੰਧਰ : ਪੰਜਾਬ ਤੋਂ ਆਪ ਦੇ ਇੱਕੋ ਇੱਕ ਸਾਂਸਦ ਸੁਸ਼ੀਲ ਕੁਮਾਰ ਰਿੰਕੂ ਅਤੇ ਜਲੰਧਰ ਵੈਸਟ ਤੋਂ ਵਿਧਾਇਕ ਸ਼ੀਤਲ ਅੰਗੂਰਾਲ ਦੇ ਬੀਜੇਪੀ ਵਿਚ ਸ਼ਾਮਲ ਹੋਣ ਦੀ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਪ੍ਰੰਤੂ ਹੁਣ ਇਨ੍ਹਾਂ ਅਫ਼ਵਾਹਾਂ ’ਤੇ ਵਿਰਾਮ ਲੱਗ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਸਾਂਸਦ ਰਿੰਕੂ ਨੇ ਸਪਸ਼ਟ ਕੀਤਾ ਕਿ ਉਹ ਕਿਤੇ ਨਹੀਂ ਜਾ ਰਹੇ। ਆਮ ਆਦਮੀ ਪਾਰਟੀ ਦੇ ਨਾਲ ਉਨ੍ਹਾਂ ਦੀ ਹਮੇਸ਼ਾ ਵਫਾਦਾਰੀ ਰਹੇਗੀ। ਇਸੇ ਤਰ੍ਹਾਂ ਐਮਐਲਏ ਅੰਗੁੂਰਾਲ ਨੇ ਵੀ ਲਾਈਵ ਹੋ ਕੇ ਕਿਹਾ ਕਿ ਇਹ ਸਾਰੀ ਗੱਲਾਂ ਬੇਬੁਨਿਆਦ ਹਨ।

ਸਾਂਸਦ ਸੁਸ਼ੀਲ ਰਿੰਕੂ ਨੇ ਕਿਹਾ ਕਿ ਬੀਤੇ ਦਿਨ ਉਹ ਅਪਣੇ ਪਰਵਾਰ ਦੇ ਨਾਲ ਉਤਰ ਪ੍ਰਦੇਸ਼ ਦੇ ਅਯੁੱਧਿਆ ਵਿਚ ਪੂਜਾ ਕਰਨ ਲਈ ਆਏ ਹਨ। ਅੱਜ ਉਹ ਵਾਰਾਣਸੀ ਵਿਚ ਗੁਰੂ ਕਬੀਰ ਧਾਮ ਵਿਚ ਮੱਥਾ ਟੇਕ ਚੁੱਕੇ ਹਨ । ਉਨ੍ਹਾਂ ਵੀ ਖ਼ਬਰਾਂ ਦੇ ਜ਼ਰੀਏ ਪਤਾ ਚਲਿਆ ਕਿ ਉਨ੍ਹਾਂ ਦੇ ਬੀਜੇਪੀ ਵਿਚ ਜਾਣ ਦੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਰਿੰਕੂ ਨੇ ਕਿਹਾ ਕਿ ਉਹ ਹਾਲੇ ਵੀ ਆਮ ਆਦਮੀ ਪਾਰਟੀ ਦੇ ਮੈਂਬਰ ਹਨ। ਇਹੀ ਉਨ੍ਹਾਂ ਦੀ ਵਫਾਦਾਰੀ ਹੈ, ਵਫਾਦਾਰ ਹੀ ਰਹਿਣਗੇ। ਫਲਾਈਟ ਜ਼ਰੀਏ ਰਿੰਕੂ ਅੰਮ੍ਰਿਤਸਰ ਪੁੱਜਣਗੇ ਅਤੇ ਉਥੋਂ ਜਲੰਧਰ ਪੁੱਜਣਗੇ।
ਦੂਜੇ ਪਾਸੇ ਜਲੰਧਰ ਪੱਛਮੀ ਦੇ ਵਿਧਾਇਕ ਸ਼ੀਤਲ ਅੰਗੂਰਾਲ ਨੇ ਲਾਈਵ ਹੋ ਕੇ ਕਿਹਾ ਕਿ ਉਹ ਫਿਲਹਾਲ ਦਿੱਲੀ ਵਿਚ ਹਨ। ਬੀਜੇਪੀ ਵਿਚ ਜਾਣ ਦੀ ਗੱਲਾਂ ਸਿਰਫ ਅਫ਼ਵਾਹ ਹਨ। ਉਹ ਕਿਸੇ ਪਾਰਟੀ ਨੂੰ ਜੁਆਇਨ ਨਹੀਂ ਕਰ ਰਹੇ ਹਨ। ਅੰਗੂਰਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਨਾਲ ਉਨ੍ਹਾਂ ਦੀ ਵਫਾਦਾਰੀ ਹੈ ਅਤੇ ਉਹ ਭਵਿੱਖ ਵਿਚ ਕਿਸੇ ਹੋਰ ਪਾਰਟੀ ਵਿਚ ਸ਼ਾਮਲ ਨਹੀਂ ਹੋਣਗੇ। ਇਹ ਸਿਰਫ ਇੱਕ ਅਫ਼ਵਾਹ ਹੈ। ਫਿਲਹਾਲ ਉਹ ਦਿੱਲੀ ਵਿਚ ਹਨ। ਸ਼ਾਮ ਤੱਕ ਟਰੇਨ ਜ਼ਰੀਏ ਜਲੰਧਰ ਪਹੁੰਚ ਜਾਣਗੇ।

Show More

Related Articles

Leave a Reply

Your email address will not be published. Required fields are marked *

Close