Canada

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਨੌਕਰੀ ਨੂੰ ਦੱਸਿਆ ਔਖਾ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਨੌਕਰੀ ਨੂੰ ਔਖਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਹ ਹਰ ਰੋਜ਼ ਅਸਤੀਫ਼ਾ ਦੇਣ ਬਾਰੇ ਸੋਚਦੇ ਹਨ। ਇਕ ਇੰਟਰਵਿਊ ‘ਚ ਉਨ੍ਹਾਂ ਕਿਹਾ ਕਿ ਮੈਂ ਹਰ ਰੋਜ਼ ਸਿਆਸਤ ਛੱਡਣ ਬਾਰੇ ਸੋਚਦਾ ਹਾਂ। ਅਸਤੀਫਾ ਦੇਣ ਦਾ ਖਿਆਲ ਹਰ ਰੋਜ਼ ਆਉਂਦਾ ਹੈ। ਇਹ ਇੱਕ ਪਾਗਲਪਨ ਹੈ, ਜੋ ਮੈਂ ਕਰ ਰਿਹਾ ਹਾਂ। ਰਾਜਨੀਤੀ ਵਿਚ ਨਿਜੀ ਕੁਰਬਾਨੀ ਦੇਣੀ ਪੈਂਦੀ ਹੈ।। ਟਰੂਡੋ ਅਗਸਤ 2023 ਵਿੱਚ ਆਪਣੀ ਪਤਨੀ ਸੋਫੀ ਤੋਂ ਵੱਖ ਹੋਏ ਸਨ। ਵਿਆਹ ਦੇ 18 ਸਾਲ ਬਾਅਦ ਦੋਹਾਂ ਨੇ ਵੱਖ ਹੋਣ ਦਾ ਫੈਸਲਾ ਕੀਤਾ ਸੀ। ਦੋਵਾਂ ਦੇ 3 ਬੱਚੇ ਹਨ।

ਜਸਟਿਨ ਟਰੂਡੋ ਨਵੰਬਰ 2015 ਵਿਚ ਕੈਨੇਡਾ ਦੇ 23ਵੇਂ ਪ੍ਰਧਾਨ ਮੰਤਰੀ ਬਣੇ। ਉਹ ਅਪ੍ਰੈਲ 2013 ਤੋਂ ਲਿਬਰਲ ਪਾਰਟੀ ਦੇ ਨੇਤਾ ਹਨ। ਕੈਨੇਡਾ ਵਿੱਚ ਅਕਤੂਬਰ 2025 ਵਿੱਚ ਆਮ ਚੋਣਾਂ ਹੋਣੀਆਂ ਹਨ। ਇਸ ਤੋਂ ਪਹਿਲਾਂ ਉੱਥੇ ਪ੍ਰਧਾਨ ਮੰਤਰੀ ਦੇ ਚਿਹਰੇ ਦਾ ਸਰਵੇਖਣ ਕੀਤਾ ਜਾ ਰਿਹਾ ਹੈ। ਇਨ੍ਹਾਂ ਸਰਵੇਖਣਾਂ ‘ਚ ਟਰੂਡੋ ਕਾਫੀ ਪਿੱਛੇ ਨਜ਼ਰ ਆ ਰਹੇ ਹਨ। ਉਸ ਦੀ ਲੋਕਪ੍ਰਿਅਤਾ ਘਟਦੀ ਨਜ਼ਰ ਆ ਰਹੀ ਹੈ। ਸਰਵੇਖਣ ਮੁਤਾਬਕ ਉਨ੍ਹਾਂ ਦੀ ਲਿਬਰਲ ਪਾਰਟੀ ਵੀ ਕੰਜ਼ਰਵੇਟਿਵ ਪਾਰਟੀ ਤੋਂ ਪਛੜ ਰਹੀ ਹੈ।

ਇਸ ਸਬੰਧੀ ਗੱਲਬਾਤ ਕਰਦਿਆਂ ਉਨ੍ਹਾਂ ਸਿਆਸਤ ਛੱਡਣ ਦਾ ਜ਼ਿਕਰ ਕੀਤਾ। ਹਾਲਾਂਕਿ ਉਨ੍ਹਾਂ ਕਿਹਾ ਕਿ ਉਹ ਅਗਲੀਆਂ ਚੋਣਾਂ ਤੱਕ ਅਸਤੀਫਾ ਨਹੀਂ ਦੇਣਗੇ। ਉਨ੍ਹਾਂ ਕਿਹਾ- ਮੈਂ ਮਸ਼ਹੂਰ ਹੋਣ ਲਈ ਰਾਜਨੀਤੀ ਵਿੱਚ ਨਹੀਂ ਆਇਆ ਅਤੇ ਨਾ ਹੀ ਮੇਰੇ ਕੋਲ ਰਾਜਨੀਤੀ ਵਿਚ ਆਉਣ ਦਾ ਕੋਈ ਨਿੱਜੀ ਕਾਰਨ ਸੀ। ਮੈਂ ਸਿਰਫ ਲੋਕਾਂ ਦੀ ਸੇਵਾ ਕਰਨ ਲਈ ਸਿਆਸਤਦਾਨ ਬਣਿਆ ਹਾਂ ਅਤੇ ਮੈਨੂੰ ਪਤਾ ਹੈ ਕਿ ਮੈਂ ਅਜਿਹਾ ਕਰ ਰਿਹਾ ਹਾਂ।

ਟਰੂਡੋ ਕੈਨੇਡਾ ਦੇ ਦੂਜੇ ਪ੍ਰਧਾਨ ਮੰਤਰੀ ਹਨ ਜੋ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਰਹਿੰਦੇ ਹੋਏ ਆਪਣੀ ਪਤਨੀ ਤੋਂ ਵੱਖ ਹੋਏ ਹਨ। ਉਨ੍ਹਾਂ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਪੀਅਰੇ ਟਰੂਡੋ 1979 ਵਿੱਚ ਆਪਣੀ ਪਤਨੀ ਮਾਰਗਰੇਟ ਤੋਂ ਵੱਖ ਹੋ ਗਏ ਸਨ ਅਤੇ 1984 ਵਿੱਚ ਉਨ੍ਹਾਂ ਦਾ ਤਲਾਕ ਹੋ ਗਿਆ ਸੀ। ਜਸਟਿਨ ਅਤੇ ਸੋਫੀ ਦਾ ਵਿਆਹ ਮਈ 2005 ਵਿੱਚ ਹੋਇਆ ਸੀ। ਜਸਟਿਨ ਟਰੂਡੋ ਪਰਿਵਾਰ ਦੀ ਮਹੱਤਤਾ ਬਾਰੇ ਕਈ ਵਾਰ ਜਨਤਕ ਤੌਰ ‘ਤੇ ਬੋਲ ਚੁੱਕੇ ਹਨ।

Show More

Related Articles

Leave a Reply

Your email address will not be published. Required fields are marked *

Close