International

ਟਰੰਪ ਨੇ ਜੋਅ ਬਾਇਡਨ ਨੂੰ ਲੋਕਤੰਤਰ ਦਾ ਦੁਸ਼ਮਣ ਦੱਸਿਆ

ਵਾਸ਼ਿੰਗਟਨ  : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਕਾਰਜਕਾਲ ਦੇ ਆਖ਼ਰੀ ਸਟੇਟ ਆਫ ਯੂਨੀਅਨ ਸੰਬੋਧਨ ’ਚ ਟਰੰਪ ’ਤੇ ਨਿਸ਼ਾਨਾ ਵਿੰਨਿ੍ਆ ਸੀ। ਉਨ੍ਹਾਂ ਨੇ ਟਰੰਪ ਦਾ ਨਾਂ ਲਏ ਬਿਨਾਂ ਕਿਹਾ ਸੀ ਕਿ ਉਹ ਦੇਸ਼ ਹੀ ਨਹੀਂ, ਕੌਮਾਂਤਰੀ ਲੋਕਤੰਤਰ ਤੇ ਆਜ਼ਾਦੀ ਲਈ ਵੀ ਖ਼ਤਰਾ ਹਨ। ਇਸ ’ਤੇ ਮੰਗਲਵਾਰ ਨੂੰ ਟਰੰਪ ਨੇ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਇਡਨ ਦਾ ਬਿਆਨ ਭਿਆਨਕ ਸੀ। ਉਨ੍ਹਾਂ ਕਿਹਾ ਕਿ ਬਾਇਡਨ ਗੁੱਸੇ ’ਚ ਅਤੇ ਮਾਨਸਿਕ ਤੌਰ ’ਤੇ ਪਰੇਸ਼ਾਨ ਸਨ। ਟਰੰਪ ਨੇ ਬਾਇਡਨ ਨੂੰ ਲੋਕਤੰਤਰ ਦਾ ਦੁਸ਼ਮਣ ਦੱਸਿਆ।

ਇਸ ਦਰਮਿਆਨ ਟਰੰਪ ਨੇ ਸ਼ੁੱਕਰਵਾਰ ਨੂੰ ਹੰਗਰੀ ਦੇ ਪ੍ਰਧਾਨ ਮੰਤਰੀ ਓਰਬਨ ਨਾਲ ਮੁਲਾਕਾਤ ਕੀਤੀ। ਓਰਬਨ ਨੇ ਇੰਸਟਾਗ੍ਰਾਮ ’ਤੇ ਟਰੰਪ ਨਾਲ ਮੁਲਾਕਾਤ ਦੀ ਵੀਡੀਓ ਵੀ ਪੋਸਟ ਕੀਤੀ। ਟਰੰਪ ਦੀ ਚੋਣ ਮੁਹਿੰਮ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਦੋਵਾਂ ਆਗੂਆਂ ਨੇ ਅਮਰੀਕਾ ਤੇ ਹੰਗਰੀ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ’ਤੇ ਗੱਲਬਾਤ ਕੀਤੀ। ਬਾਇਡਨ ਨੇ ਸ਼ੁੱਕਰਵਾਰ ਨੂੰ ਆਪਣੀ ਚੋਣ ਮੁਹਿੰਮ ਦੌਰਾਨ ਇਹ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਕੀ ਤੁਹਾਨੂੰ ਪਤਾ ਹੈ ਕਿ ਟਰੰਪ ਮਾਰ-ਏ-ਲਾਗੋ ’ਚ ਅੱਜ ਕਿਸ ਨੂੰ ਮਿਲੇ ਹਨ ਹੰਗਰੀ ਦੇ ਓਰਬਨ ਨੂੰ, ਜਿਨ੍ਹਾਂ ਨੇ ਸਾਫ਼ ਤੌਰ ’ਤੇ ਕਿਹਾ ਸੀ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਲੋਕਤੰਤਰ ਕੰਮ ਕਰਦਾ ਹੈ। ਉਹ ਤਾਨਾਸ਼ਾਹੀ ਦੀ ਤਲਾਸ਼ ਕਰ ਰਹੇ ਹਨ।

Show More

Related Articles

Leave a Reply

Your email address will not be published. Required fields are marked *

Close