Entertainment

ਐਲਵਿਸ਼ ਯਾਦਵ ’ਤੇ ਹਰਿਆਣਾ ਵਿਚ ਐਫਆਈਆਰ

ਗੁਰੂਗਰਾਮ : ਹਰਿਆਣਾ ਦੇ ਗੁਰੂਗਰਾਮ ਦੇ ਰਹਿਣ ਵਾਲੇ ਬਿਗ ਬੌਸ ਓਟੀਟੀ 2 ਦੇ ਵਿਨਰ ਅਤੇ ਯੂ ਟਿਊਬਰ ਐਲਵਿਸ਼ ਯਾਦਵ ਵਿਵਾਦਾਂ ਵਿਚ ਘਿਰ ਗਏ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ਐਕਸ ਯੂਜ਼ਰ ਨੂੰ ਬੁਰੀ ਤਰ੍ਹਾਂ ਕੁੱਟਿਆ। ਪੂਰੀ ਘਟਨਾ ਦਾ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਹੈ। ਵੀਡੀਓ ਵਿਚ ਐਲਵਿਸ਼ ਅਪਣੇ ਸਾਥੀਆਂ ਦੇ ਨਾਲ ਨੌਜਵਾਨ ਦੀ ਕੁੱਟਮਾਰ ਕਰਦਾ ਹੋਇਆ ਦਿਖਾਈ ਦੇ ਰਿਹਾ। ਨੌਜਵਾਨ ਨੂੰ ਜ਼ਮੀਨ ਤੇ ਡੇਗ ਕੇ ਥੱਪੜ ਮਾਰੇ ਜਾ ਰਹੇ ਹਨ।

ਨੌਜਵਾਨ ਨੇ ਐਲਵਿਸ਼ ਯਾਦਵ ’ਤੇ ਜਾਨ ਤੋਂ ਮਾਰਨ ਦਾ ਦੋਸ਼ ਲਗਾਇਆ। ਪੁਲਿਸ ਨੇ ਐਲਵਿਸ਼ ਯਾਦਵ ਖਿਲਾਫ਼ ਗੁਰੂਗਰਾਮ ਦੇ ਸੈਕਟਰ 53 ਥਾਣੇ ਵਿਚ ਕੇਸ ਦਰਜ ਕਰ ਲਿਆ ਹੈ। ਦੱਸਦੇ ਚਲੀਏ ਕਿ ਇਹ ਝਗੜਾ ਕੁਝ ਦਿਨ ਪਹਿਲਾਂ ਮੁੰਬਈ ਵਿਚ ਹੋਏ ਸੈਲੀਬ੍ਰਿਟੀ ਕ੍ਰਿਕਟ ਲੀਗ ਵਿਚ ਐਕਟਰਾਂ ਅਤੇ ਸਾਬਕਾ ਕ੍ਰਿਕਟਰਾਂ ਦੇ ਮੈਚ ਤੋਂ ਬਾਅਦ ਹੋਏ ਘਟਨਾਕ੍ਰਮ ਤੋਂ ਸ਼ੁਰੂ ਹੋਇਆ।

Show More

Related Articles

Leave a Reply

Your email address will not be published. Required fields are marked *

Close