International

ਨਿੱਕੀ ਹੇਲੇ ਨੇ ਨਾਮਜ਼ਦਗੀ ਦੀ ਦੌੜ ਵਿਚੋਂ ਰਸਮੀ ਤੌਰ ‘ਤੇ ਹਟਣ ਦਾ ਕੀਤਾ ਐਲਾਨ, ਟਰੰਪ ਦਾ ਨਹੀਂ ਕੀਤਾ ਸਮਰਥਨ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਸੰਯੁਕਤ ਰਾਸ਼ਟਰ ਦੀ ਸਾਬਕਾ ਰਾਜਦੂਤ  ਨਿੱਕੀ ਹੇਲੇ ਨੇ ਰਿਪਬਲੀਕਨ ਪਾਰਟੀ ਵੱਲੋਂ ਰਾਸ਼ਟਰਪਤੀ ਚੋਣਾਂ ਵਿੱਚ ਉਮੀਦਵਾਰ ਬਣਨ ਲਈ ਨਾਮਜ਼ਦਗੀ ਦੌੜ ਵਿਚੋਂ ਹਟਣ ਦਾ  ਐਲਾਨ ਕਰ ਦਿੱਤਾ ਹੈ। ਦੱਖਣੀ ਕੈਰੋਲੀਨਾ ਵਿਚ ਚਾਰਲਸਟੋਨ ਵਿਖੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਹੈ ਕਿ ” ਸਮਾਂ ਆ ਚੁੱਕਾ ਹੈ ਕਿ ਮੈ ਆਪਣੀ ਨਾਮਜ਼ਦਗੀ ਮੁਹਿੰਮ ਰੋਕ ਦੇਵਾਂ। ਮੈ ਚਹੁੰਦੀ ਸੀ ਕਿ ਅਮਰੀਕੀਆਂ ਦੀ ਆਵਾਜ਼ ਸੁਣੀ ਜਾਵੇ ਤੇ ਮੈ ਅਜਿਹਾ ਕੀਤਾ ਹੈ,ਮੈਨੂੰ ਮੁੱਢਲੀ ਨਾਮਜ਼ਦਗੀ ਦੌੜ ਵਿਚੋਂ ਹਟਣ ਦਾ ਕੋਈ ਪਛਤਾਵਾ ਨਹੀਂ ਹੈ।” ਉਨਾਂ ਕਿਹਾ ਹਾਲਾਂ ਕਿ ਮੈ ਹੁਣ ਉਮੀਦਵਾਰ ਨਹੀਂ ਹਾਂ ਪਰੰਤੂ ਮੈ ਜਿਨਾਂ ਗੱਲਾਂ ਵਿਚ ਵਿਸ਼ਵਾਸ਼ ਰਖਦੀ ਹਾਂ ਉਨਾਂ ਵਾਸਤੇ ਆਪਣੀ ਆਵਾਜ ਉਠਾਉਂਦੀ ਰਹਾਂਗੀ। ਹੇਲੇ ਨੇ ਸਿੱਧੇ ਤੌਰ ‘ਤੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਜਿਨਾਂ ਵੱਲੋਂ ਨਾਮਜ਼ਦਗੀ ਚੋਣ ਜਿੱਤ ਲੈਣ ਦੀ ਪੂਰੀ ਸੰਭਾਵਨਾ ਹੈ, ਦਾ ਸਮਰਥਨ ਨਹੀਂ ਕੀਤਾ। ਉਨਾਂ ਕਿਹਾ ”ਪੂਰੀ ਸੰਭਾਵਨਾ ਹੈ ਕਿ ਜਦੋਂ ਜੁਲਾਈ ਵਿਚ ਪਾਰਟੀ ਸਮੇਲਣ ਹੋਵੇਗਾ ਤਾਂ ਟਰੰਪ ਰਿਪਬਲੀਕਨ ਉਮੀਦਵਾਰ ਹੋਣਗੇ। ਮੈ ਉਨਾਂ ਨੂੰ ਵਧਾਈ ਦਿੰਦੀ ਹਾਂ। ਸਾਡਾ ਦੇਸ਼ ਬਹੁਮੁੱਲਾ ਹੈ ਤੇ ਵਿਚਾਰਕ ਮੱਤਭੇਦ ਸਾਨੂੰ ਵੰਡ ਦਿੰਦੇ ਹਨ। ਹੁਣ ਇਹ ਟਰੰਪ ਉਪਰ ਨਿਰਭਰ ਹੈ ਕਿ ਉਹ ਸਾਡੀ ਪਾਰਟੀ ਵਿਚ ਮੌਜੂਦ ਲੋਕਾਂ ਦੀਆਂ ਵੋਟਾਂ ਲੈਣ ਤੇ ਇਸ ਤੋਂ ਅਗੇ ਜਾ ਕੇ ਉਨਾਂ ਲੋਕਾਂ ਦੀਆਂ ਵੋਟਾਂ ਲੈਣ ਜੋ ਉਨਾਂ ਦਾ ਸਮਰਥਨ ਨਹੀਂ ਕਰਦੇ। ਮੈ ਆਸ ਕਰਦੀ ਹਾਂ ਕਿ ਉਹ ਅਜਿਹਾ ਕਰਨਗੇ।” ਹੇਲੇ ਵੱਲੋਂ ਆਪਣੀ ਮੁਹਿੰਮ ਰੋਕਣ ਉਪਰੰਤ ਟਰੰਪ ਨੇ ਸੋਸ਼ਲ ਮੀਡੀਆ ਉਪਰ ਪਾਈ ਇਕ ਪੋਸਟ ਵਿਚ ਕਿਹਾ ਹੈ ਕਿ ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ  ਬੁਰੀ ਤਰਾਂ ਹਾਰ ਗਈ ਹੈ ਮੈ ਉਸ ਦੇ ਹਮਾਇਤੀਆਂ ਨੂੰ ਆਪਣੀ ਰਾਜਸੀ ਮੁਹਿੰਮ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੰਦਾ ਹਾਂ।

Show More

Related Articles

Leave a Reply

Your email address will not be published. Required fields are marked *

Close