EntertainmentPunjab

ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਨੂੰ ਮਿਲੇ ਫ਼ਿਲਮ “ਤਬਾਹੀ 2” ਦੇ ਨਿਰਮਾਤਾ ਬਲਬੀਰ ਟਾਂਡਾ,ਕਿਹਾ ਕਿਸਾਨ ਮਜ਼ਦੂਰ ਦੀ ਫ਼ਿਲਮ ਹੈ ਤਬਾਹੀ ਪੇਸ਼ਕਸ਼ : ਅੰਮ੍ਰਿਤ ਪਵਾਰ

ਪੰਜਾਬੀ ਫ਼ਿਲਮਾਂ ਦੇ ਲੋਕ ਪ੍ਰਿਅ ਨਿਰਮਾਤਾ ਬਲਬੀਰ ਟਾਂਡਾ ਨਾਰਵੇ ਨੇ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਨਾਲ ਮੁਲਾਕਾਤ ਕੀਤੀ ਤੇ ਕਿਹਾ ਕਿ ਤੁਸੀਂ ਕਿਸਾਨ ਮਜ਼ਦੂਰ ਦੀ ਜਿੰਦ ਜਾਨ ਬਣ ਗਏ ਹੋ ਤੇ ਤੁਹਾਡਾ ਘੋਲ ਕਾਮਯਾਬ ਹੀ ਹੋ ਗਿਆ ਏ ਕਿਉਂ ਕਿ ਨਵੀਂ ਪੀੜ੍ਹੀ ਲਈ ਆ ਰਿਹਾ ਸਮਾਂ ਤੁਸੀਂ ਸਹੀ ਬਣਾ ਜਾਣਾ ਹੈ।ਰਾਜੇਵਾਲ ਨੂੰ ਮਹਾਨ ਨੇਤਾ ਆਖਦੇ ਬਲਬੀਰ ਨੇ ਓਹਨਾਂ ਨੂੰ ਦੱਸਿਆ ਕਿ ਪੰਜਾਬ ਦੀ ਕੀਵੇਂ ਦੁਰਦਸ਼ਾ ਇਹਨਾਂ ਨੇਤਾ ਲੋਕਾਂ ਕੀਤੀ ਓਸ ਦੀ ਫ਼ਿਲਮ “ਤਬਾਹੀ ” ਸਾਰੇ ਕਿਸਾਨ ਮਜ਼ਦੂਰ ਦੇਖਣ ਤਰੀਫ ਕਰਨਗੇ।ਇਹ ਫ਼ਿਲਮ ਤਿਆਰ ਏ ਤੇ ਅਗਲੇ ਮਹੀਨੇ ਆਏਗੀ।ਬਲਬੀਰ ਨੇ ਰਜਵਾਲ ਹੋਰਾਂ ਨਾਲ ਪੰਜਾਬ ਦੇ ਸ਼ਰਾਬ ਸ਼ਬਾਬ ਕਬਾਬ ਵਾਲੇ ਨੇਤਾ ਲੋਕਾਂ ਦਾ ਪਰਦਾ ਫਾਸ਼ ਕਰਨ ਵਾਲੀ ਆਪਣੀ ਫ਼ਿਲਮ ” ਤਬਾਹੀ ਰੋਲੋੜੇਡ” ਸੰਬੰਧੀ ਵਿਸਥਾਰ ਨਾਲ ਚਰਚਾ ਕੀਤੀ ਤੇ ਕਿਸਾਨ ਅੰਦੋਲਨ ਜਿੱਤ ਦੀ ਕਾਮਨਾ ਕੀਤੀ।ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨ ਇੱਕ ਹਨ ,ਵਿਚਾਰਕ ਵਖਰੇਂਵਾਂ ਵੀ ਸਹੀ ਹੋ ਜਾਏਗਾ  ਇੱਕ ਘਰ ਦੋ ਭਾਂਡੇ ਕਦੇ ਕੜਕ ਤੇ ਖੜਕ ਜਾਣ ਤਾਂ ਆਮ ਗੱਲ ਹੈ।ਬਲਬੀਰ ਦੀ ਤਬਾਹੀ ਇਕਬਾਲ ਢਿੱਲੋਂ ਦੀ ਦੇਖ ਰੇਖ ਹੇਠ ਬਣੀ ਹੈ।_ਅੰਮ੍ਰਿਤ ਪਵਾਰ।
Show More

Related Articles

Leave a Reply

Your email address will not be published. Required fields are marked *

Close