EntertainmentNational
ਵੈਭਵ ਗੁਪਤਾ ਨੇ ਜਿੱਤਿਆ ਇੰਡੀਅਨ ਆਈਡਲ 14 ਦਾ ਖਿਤਾਬ
ਵੈਭਵ ਗੁਪਤਾ ਨੇ ਜਿੱਤਿਆ ਇੰਡੀਅਨ ਆਈਡਲ 14 ਦਾ ਖਿਤਾਬ, ਮੁੰਬਈ: ਕਾਨਪੁਰ ਦੇ ਵੈਭਵ ਗੁਪਤਾ ਗਾਇਕੀ ਬਾਰੇ ਰਿਐਲਿਟੀ ਸ਼ੋਅ ‘ਇੰਡੀਅਨ ਆਈਡਲ 14’ ਦੇ ਜੇਤੂ ਬਣ ਗਏ ਹਨ। ਉਨ੍ਹਾਂ ਨੇ ਇਹ ਖਿਤਾਬ ਕੋਲਕਾਤਾ ਦੇ ਸ਼ੁਭਦੀਪ ਦਾਸ ਚੌਧਰੀ ਅਤੇ ਰਾਜਸਥਾਨ ਦੇ ਪਿਊਸ਼ ਪੰਵਾਰ ਨੂੰ ਹਰਾ ਕੇ ਜਿੱਤਿਆ ਹੈ।
ਐਤਵਾਰ ਰਾਤ ਨੂੰ ਇੰਡੀਅਨ ਆਈਡਲ 14 ਦਾ ਗ੍ਰੈਂਡ ਫਿਨਾਲੇ ਜਿੱਤਣ ਤੋਂ ਬਾਅਦ, 19 ਸਾਲ ਦੇ ਗੁਪਤਾ ਨੂੰ ਸੋਨੀ ਇੰਟਰਟੇਨਮੈਂਟ ਟੈਲੀਵਿਜ਼ਨ ਤੋਂ 25 ਲੱਖ ਰੁਪਏ ਦਾ ਚੈਕ ਅਤੇ ਸਹਿ-ਪ੍ਰਾਯੋਜਕ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਤੋਂ ਬ੍ਰੇਜ਼ਾ ਕਾਰ ਨਾਲ ਨਿਵਾਜਿਆ ਗਿਆ।