Canada

ਰੂਸ ਦੇ ਵਿਰੋਧੀ ਧਿਰ ਦੇ ਆਗੂ ਨੇਵਾਲਨੀ ਦੀ ਮੌਤ ਦੇ ਸਬੰਧ ਵਿੱਚ ਕੈਨੇਡਾ ਵੱਲੋਂ ਰੂਸੀ ਸਰਕਾਰ ਉੱਤੇ ਹੋਰ ਪਾਬੰਦੀਆਂ ਲਗਾਈਆਂ ਗਈਆਂ : ਮਿਲੇਨੀ ਜੋਲੀ

ਪਿਛਲੇ ਮਹੀਨੇ ਰੂਸ ਦੇ ਵਿਰੋਧੀ ਧਿਰ ਦੇ ਆਗੂ ਐਲੈਕਸੇਈ ਨੇਵਾਲਨੀ ਦੀ ਹੋਈ ਮੌਤ ਦੇ ਸਬੰਧ ਵਿੱਚ ਕੈਨੇਡਾ ਵੱਲੋਂ ਰੂਸੀ ਸਰਕਾਰ ਉੱਤੇ ਹੋਰ ਪਾਬੰਦੀਆਂ ਲਗਾਈਆਂ ਗਈਆਂ ਹਨ। ਇਹ ਐਲਾਨ ਕੈਨੇਡਾ ਦੀ ਵਿਦੇਸ਼ ਮੰਤਰੀ ਮਿਲੇਨੀ ਜੋਲੀ ਵੱਲੋਂ ਕੀਤਾ ਗਿਆ। ਉਨ੍ਹਾਂ ਆਖਿਆ ਕਿ ਰੂਸ ਵੱਲੋਂ ਮਨੁੱਖੀ ਅਧਿਕਾਰਾਂ ਦੀ ਸਿਲਸਿਲੇਵਾਰ ਕੀਤੀ ਜਾ ਰਹੀ ਉਲੰਘਣਾਂ ਕਾਰਨ ਹੀ ਕੈਨੇਡਾ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ।
ਐਤਵਾਰ ਸਵੇਰੇ ਜਾਰੀ ਕੀਤੇ ਗਏ ਬਿਆਨ ਵਿੱਚ ਜੋਲੀ ਨੇ ਇਨ੍ਹਾਂ ਪਾਬੰਦੀਆਂ ਦਾ ਐਲਾਨ ਕੀਤਾ। ਪ੍ਰੌਸੀਕਿਊਸ਼ਨ, ਜਿਊਡੀਸ਼ੀਅਲ ਤੇ ਕੋਰੈਕਸ਼ਨਲ ਸਰਵਿਸਿਜ਼ ਨਾਲ ਜੁੜੇ ਰੂਸ ਦੇ ਛੇ ਸੀਨੀਅਰ ਅਧਿਕਾਰੀਆਂ ਤੇ ਆਲ੍ਹਾ ਦਰਜੇ ਦੇ ਮੁਲਾਜ਼ਮਾਂ ਉੱਤੇ ਇਹ ਪਾਬੰਦੀਆਂ ਲਾਈਆਂ ਗਈਆਂ ਹਨ। ਬਿਆਨ ਵਿੱਚ ਆਖਿਆ ਗਿਆ ਕਿ ਇਨ੍ਹਾਂ ਅਧਿਕਾਰੀਆਂ ਵੱਲੋਂ ਨੇਵਾਲਨੀ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਕੀਤੀ ਗਈ, ਉਸ ਨੂੰ ਬੇਰਹਿਮ ਸਜ਼ਾ ਦਿੱਤੀ ਗਈ ਤੇ ਅੰਤ ਵਿੱਚ ਉਸ ਦੀ ਮੌਤ ਹੋ ਗਈ।

Show More

Related Articles

Leave a Reply

Your email address will not be published. Required fields are marked *

Close