EntertainmentPunjab

ਲੋਕ ਸਭਾ ਮੈਂਬਰ ਤੇ ਪ੍ਰਸਿੱਧ ਗਾਇਕ ਮੋਹੰਮਦ ਸਦੀਕ ਕਰਨਗੇ ਨਵੀਂ ਫ਼ਿਲਮ _ਬਲਜਿੰਦਰ ਸਿੱਧੂ

    ਬਹੁਤ ਸਾਰੀਆਂ ਫ਼ਿਲਮਾਂ ਬਣਦੀਆਂ ਹਨ ਪਰ ਜਦ ਪੂਰਾ ਕਾਗਜੀ ਕੰਮ ਕਰ ਕਿ ਬਕਾਇਦਾ ਕਲਾਕਾਰ ਨੂੰ ਕਹਾਣੀ ਤੇ ਓਸ ਦਾ ਕਿਰਦਾਰ ਦੱਸ ਕਿ ਸ਼ੁਰੂਆਤ ਹੋਏ ਤਾਂ ਕੰਮ ਆਪ ਹੀ ਚੋਟੀ ਦਾ ਹੁੰਦਾ ਹੈ।ਬਲਜਿੰਦਰ ਸਿੱਧੂ ਫ਼ਿਲਮ ਨਿਰਦੇਸ਼ਕ ਹਨ ਤੇ “ਅੱਜ ਦੇ ਲਫੰਗੇ ” ਓਹਨਾਂ ਦੀ ਆ ਰਹੀ ਫ਼ਿਲਮ ਹੈ ਨੇ ਆਪਣੀ ਨਵੀਂ ਫਿਲਮ ਲਈ ਲੋਕ ਸਭਾ ਮੈਂਬਰ ਤੇ ਗਾਇਕ ਮੋਹੰਮਦ ਸਦੀਕ ਨੂੰ ਓਹਨਾਂ ਦਾ ਕਿਰਦਾਰ ਤੇ ਕਹਾਣੀ ਬੀਤੇ ਦਿਨੀਂ ਹੋਟਲ ਪਾਰਕ ਪਲਾਜ਼ਾ ਲੁਧਿਆਣਾ ਵਿਖੇ ਸੁਣਾਈ।ਇਸ ਮੌਕੇ ਤੇ ਸਤਵਿੰਦਰ ਸਿੰਘ ਮਠਾੜੂ ਤੇ ਪ੍ਰਦੀਪ ਜੋਗੀ ਹਾਜ਼ਿਰ ਸਨ। ਮੋਹੰਮਦ ਸਦੀਕ ਹੋਰਾਂ ਨੇ ਕਿਹਾ ਕਿ ਬਲਜਿੰਦਰ ਸਿੱਧੂ ਨੇ ਬਹੁਤ ਵਧੀਆ ਕਹਾਣੀ ਬਣਾਈ ਹੈ ਤੇ ਓਹਨਾਂ ਦਾ ਕਿਰਦਾਰ ਵੀ ਸ਼ਾਨਦਾਰ ਹੈ।ਬਲਜਿੰਦਰ ਸਿੱਧੂ ਅਨੁਸਾਰ ਓਹ ਖੁਸ਼ ਨੇ ਕਿ ਓਹ ਸਦੀਕ ਸਾਬ ਜਿਹੇ ਮੰਝੇ ਹੋਏ ਕਲਾਕਾਰ ,ਇਨਸਾਨ ਤੇ ਸਮਾਜ ਸੇਵਕ ਨਾਲ ਕੰਮ ਕਰ ਰਹੇ ਹਨ।ਬਲਜਿੰਦਰ ਸਿੱਧੂ ਨੇ ਬਾਲੀਵੁੱਡ ਵਿੱਚ ਵੀ ਕਾਫ਼ੀ ਕੰਮ ਕੀਤਾ ਹੈ ਤੇ ਦੁਬਈ ਵਿਖੇ ਓਹਨਾਂ ਨੂੰ ਫਿਲਮ ਐਵਾਰਡ ਵੀ ਮਿਲਿਆ ਹੈ। ਬਲਜਿੰਦਰ ਸਿੱਧੂ ਨੂੰ ਸਦੀਕ ਸਾਬ ਨੇ ਵਿਸ਼ਵਾਸ ਦਿਵਾਇਆ ਕਿ ਉਹ ਆਪਣੇ ਕੀਮਤੀ ਵਕਤ  ਵਿੱਚੋ ਬਲਜਿੰਦਰ ਸਿੱਧੂ ਦੀ ਫਿਲਮ ਲਈ ਸਮਾਂ ਜਰੂਰ ਦੇਣਗੇ।_ਅੰਮ੍ਰਿਤ ਪਵਾਰ।
Show More

Related Articles

Leave a Reply

Your email address will not be published. Required fields are marked *

Close