International

ਅਮਰੀਕਾ ਵਿਚ ਰਾਸਟਰਪਤੀ ਚੋਣਾਂ ਵਿਚ ਉਪ ਰਾਸਟਰਪਤੀ ਦੇ ਅਹੁਦੇ ਦੀ ਨਾਮਜਦਗੀ ਲਈ ਰਾਮਾਸਵਾਮੀ ਤੇ ਕਿ੍ਰਸਟੀ ਵਿਚਕਾਰ ਸਖਤ ਮੁਕਾਬਲਾ

ਵਾਸ਼ਿੰਗਟਨ: ਅਮਰੀਕਾ ਦੀਆਂ ਰਾਸਟਰਪਤੀ ਚੋਣਾਂ ਵਿਚ ਰਿਪਬਲਿਕਨ ਪਾਰਟੀ ਵਲੋਂ ਉਪ ਰਾਸਟਰਪਤੀ ਅਹੁਦੇ ਲਈ ਨਾਮਜਦਗੀ ਹਾਸਲ ਕਰਨ ਦੀ ਦੌੜ ਵਿਚ ਦੱਖਣੀ ਡਕੋਟਾ ਦੀ ਗਵਰਨਰ ਕਿ੍ਰਸਟੀ ਨੋਇਮ ਅਤੇ ਭਾਰਤੀ ਮੂਲ ਦੇ ਬਾਇਓਟੈਕਨਾਲੋਜੀ ਉਦਯੋਗਪਤੀ ਵਿਵੇਕ ਰਾਮਾਸਵਾਮੀ ਵਿਚਾਲੇ ਸਖਤ ਮੁਕਾਬਲਾ ਹੈ। ਜਾਣਕਾਰੀ ਮੁਤਾਬਕ ‘ਕੰਜਰਵੇਟਿਵ ਪੋਲੀਟਿਕਲ ਐਕਸਨ ਕਾਨਫਰੰਸ’ (ਸੀਪੀਏਸੀ) ਵਿੱਚ ਹੋਈ ਵੋਟਿੰਗ ਵਿਚ ਕਿ੍ਰਸਟੀ ਅਤੇ ਰਾਮਾਸਵਾਮੀ ਦੋਵਾਂ ਨੂੰ 15-15 ਫੀਸਦੀ ਵੋਟਾਂ ਮਿਲੀਆਂ ਹਨ। ਸਨੀਵਾਰ ਨੂੰ ਸਮਾਪਤ ਹੋਈ ਇਸ ਦੀ ਚਾਰ ਦਿਨਾਂ ਬੈਠਕ ਤੋਂ ਬਾਅਦ ਨਤੀਜਿਆਂ ਦਾ ਐਲਾਨ ਕੀਤਾ ਗਿਆ। ਰਾਮਾਸਵਾਮੀ (38) ਦਾ ਜਨਮ ਸਿਨਸਿਨਾਟੀ ਵਿੱਚ ਹੋਇਆ ਸੀ। ਉਹ ਇੱਕ ਭਾਰਤੀ ਪ੍ਰਵਾਸੀ ਜੋੜੇ ਦਾ ਬੱਚਾ ਹੈ। ਰਾਮਾਸਵਾਮੀ ਨੇ ਇਸ ਸਾਲ ਰਾਸਟਰਪਤੀ ਅਹੁਦੇ ਲਈ ਰਿਪਬਲਿਕਨ ਪਾਰਟੀ ਵੱਲੋਂ ਉਮੀਦਵਾਰੀ ਹਾਸਲ ਕਰਨ ਦੀ ਕੋਸਸਿ ਕੀਤੀ ਸੀ ਪਰ ਜਨਵਰੀ ‘ਚ ਆਇਓਵਾ ‘ਚ ਹੋਈ ਵੋਟਿੰਗ ‘ਚ ਚੌਥੇ ਸਥਾਨ ‘ਤੇ ਰਹਿਣ ਤੋਂ ਬਾਅਦ ਉਹ ਇਸ ਦੌੜ ਤੋਂ ਬਾਹਰ ਹੋ ਗਏ ਸਨ।

Show More

Related Articles

Leave a Reply

Your email address will not be published. Required fields are marked *

Close