International

ਯੂਕਰੇਨ ਦੇ ਹੁਣ ਤੱਕ 31 ਹਜ਼ਾਰ ਫੌਜੀ ਮਾਰੇ ਗਏ : ਜ਼ੈਲੇਂਸਕੀ

ਰੂਸ-ਯੂਕਰੇਨ ਜੰਗ ਦੇ 2 ਸਾਲ ਪੂਰੇ ਹੋ ਗਏ ਹਨ। ਯੂਕਰੇਨ ਦੇ ਰਾਸ਼ਟਰਪਤੀ ਨੇ ਮਾਰੇ ਗਏ ਸੈਨਿਕਾਂ ਦੀ ਗਿਣਤੀ ਦਾ ਖੁਲਾਸਾ ਕੀਤਾ ਹੈ।

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਨੇ ਪਹਿਲੀ ਵਾਰ ਰੂਸ ਨਾਲ ਜੰਗ ਵਿੱਚ ਮਾਰੇ ਗਏ ਆਪਣੇ ਸੈਨਿਕਾਂ ਦੀ ਗਿਣਤੀ ਦੇ ਅੰਕੜੇ ਦਿੱਤੇ ਹਨ। ਜ਼ੈਲੇਂਸਕੀ ਨੇ ਮੰਨਿਆ ਹੈ ਕਿ ਉਸ ਦੇ 31000 ਸੈਨਿਕ ਜੰਗ ਦੇ ਮੈਦਾਨ ਵਿਚ ਮਾਰੇ ਗਏ ਹਨ। ਜ਼ੈਲੇਂਸਕੀ ਨੇ ਰੂਸ ਅਤੇ ਪੁਤਿਨ ’ਤੇ ਯੂਕਰੇਨੀ ਸੈਨਿਕਾਂ ਦੀ ਮੌਤ ’ਤੇ ਝੂਠ ਫੈਲਾਉਣ ਦਾ ਵੀ ਦੋਸ਼ ਲਗਾਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਦੋ ਸਾਲਾਂ ਤੋਂ ਲੜਾਈ ਲੜ ਰਹੇ ਹਾਂ ਅਤੇ ਮੌਜੂਦਾ ਸਾਲ ਇਸ ਜੰਗ ਦੇ ਨਤੀਜਿਆਂ ਲਈ ਫੈਸਲਾਕੁੰਨ ਸਾਬਤ ਹੋਵੇਗਾ। 24 ਫਰਵਰੀ, 2022 ਨੂੰ ਰੂਸ ਵੱਲੋਂ ਯੂਕਰੇਨ ਉੱਤੇ ਹਮਲਾ ਕਰਨ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਕੀਵ ਨੇ ਆਪਣੇ ਸੈਨਿਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ, ਜ਼ੈਲੇਂਸਕੀ ਨੇ ਕਿਹਾ ਕਿ ਉਹ ਜ਼ਖਮੀ ਜਾਂ ਲਾਪਤਾ ਸੈਨਿਕਾਂ ਦੀ ਗਿਣਤੀ ਦਾ ਖੁਲਾਸਾ ਨਹੀਂ ਕਰਨਗੇ।

ਜ਼ੈਲੇਂਸਕੀ ਨੇ ਕੀਵ ਵਿੱਚ ‘ਯੂਕਰੇਨ ਈਅਰ 2024’ ਫੋਰਮ ਵਿੱਚ ਕਿਹਾ ਕਿ ਰੂਸੀ ਰਾਸ਼ਟਰਪਤੀ ਪੁਤਿਨ ਅਤੇ ਉਨ੍ਹਾਂ ਦੇ ਆਲੇ-ਦੁਆਲੇ ਇਕੱਠੇ ਹੋਏ ਝੂਠਿਆਂ ਦਾ ਘੇਰਾ ਕਈ ਤਰ੍ਹਾਂ ਦੇ ਝੂਠ ਫੈਲਾ ਰਿਹਾ ਹੈ। ਉਹ ਕਹਿ ਰਹੇ ਹਨ ਕਿ ਇਸ ਜੰਗ ਵਿੱਚ ਡੇਢ ਲੱਖ ਤੇ ਕਦੇ ਯੂਕਰੇਨ ਦੇ ਤਿੰਨ ਲੱਖ ਫ਼ੌਜੀ ਮਾਰੇ ਗਏ ਹਨ।

ਸਾਡੇ ਲਈ ਹਰ ਜਾਨ ਕੀਮਤੀ ਹੈ ਅਤੇ ਸੈਨਿਕਾਂ ਨੇ ਸਾਡੇ ਲਈ ਮਹਾਨ ਕੁਰਬਾਨੀਆਂ ਦਿੱਤੀਆਂ ਹਨ। ਫਿਰ ਵੀ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਸ਼ਹੀਦ ਫੌਜੀਆਂ ਦੀ ਗਿਣਤੀ ਲੱਖਾਂ ਵਿੱਚ ਨਹੀਂ ਹੈ। ਇਹ 31 ਹਜ਼ਾਰ ਹੈ।

ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਉਨ੍ਹਾਂ ਦਾ ਦੇਸ਼ ਹਾਲੀਆ ਫੌਜੀ ਅਸਫ਼ਲਤਾਵਾਂ ਦੇ ਬਾਵਜੂਦ ਜਿੱਤ ਪ੍ਰਾਪਤ ਕਰੇਗਾ। ਉਨ੍ਹਾਂ ਕਿਹਾ, ਮੈਨੂੰ ਯਕੀਨ ਹੈ ਕਿ ਕੋਈ ਸਕਾਰਾਤਮਕ ਫੈਸਲਾ ਹੋਵੇਗਾ। ਇਹ ਤੁਹਾਨੂੰ ਹੈਰਾਨ ਕਰ ਸਕਦਾ ਹੈ ਕਿ ਅਸੀਂ ਕਿਵੇਂ ਜਿੱਤਦੇ ਹਨ। ਜ਼ੈਲੇਂਸਕੀ ਨੇ 2024 ਨੂੰ ਇੱਕ ਮਹੱਤਵਪੂਰਨ ਮੋੜ ਦੱਸਿਆ ਅਤੇ ਕਿਹਾ ਕਿ ਨਵੰਬਰ ਦੇ ਅਮਰੀਕੀ ਰਾਸ਼ਟਰਪਤੀ ਚੋਣ ਦੇ ਨਤੀਜੇ ਇੱਕ ਮੁੱਖ ਕਾਰਕ ਹੋਣਗੇ। ਜੇਕਰ ਡੋਨਾਲਡ ਟਰੰਪ ਜਿੱਤ ਜਾਂਦੇ ਹਨ, ਤਾਂ ਉਹ ਕੀਵ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਵਿੱਚ ਕਟੌਤੀ ਕਰ ਸਕਦੇ ਹਨ।

Show More

Related Articles

Leave a Reply

Your email address will not be published. Required fields are marked *

Close