International

ਗੁਰਦੁਆਰਾ ਸਾਹਿਬ ਸ੍ਰੀ ਫਰੀਮਾਂਟ ਵਿਖੇ ਸ੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੇ ਜਨਮ ਦਿਨ ਨੂੰ ਸਮਰਪਿਤ ਧਾਰਮਿਕ ਦਿਵਾਨ ਸਜਾਏ ਗਏ

ਸੈਕਰਾਮੈਂਟੋ, ਕੈਲੀਫੋਰਨੀਆ( ਹੁਸਨ ਲੜੋਆ ਬੰਗਾ)- ਮਹਾਨ ਤਪੱਸਵੀ108 ਸ੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੇ ਜਨਮ ਦਿਨ ਨੂੰ ਸਮਰਪਿਤ ਸਥਾਨਕ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਸ੍ਰੀ ਫਰੀਮਾਂਟ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਨੂੰ ਪਾਏ ਤੇ ਦਿਵਾਨ ਸਜਾਏ ਗਏ। ਇਸ ਮੌਕੇ ਤੇ ਰਾਜਾ ਸਾਹਿਬ ਮਜਾਰੇ ਦੇ ਇਲਾਕੇ ਦੀਆਂ ਸੰਗਤਾਂ ਦੂਰ ਦੁਰੇਡੇ ਤੋਂ ਜਿਨਾਂ ਚ ਪਿੰਡ ਝਿੰਗੜਾਂ ਗੁਣਾਂਚੌਰ ਖਾਨ ਖਾਨਾ, ਨੂਰਪੁਰ ਰਹਿਪਾ, ਜਗਤਪੁਰ, ਚੱਕ ਬਿਲਗਾ, ਮਜਾਰੇ ਦੀਆਂ ਸੰਗਤਾਂ ਨੇ ਵਿਸ਼ੇਸ ਤੋਰ ਤੇ ਹਾਜਰੀ ਬਰੀ । ਇਸ ਮੌਕੇ ਤੇ ਕੀਰਤਨ ਦਰਬਾਰ ਰਾਗੀ ਸਿੰਘਾਂ ਵੱਲੋਂ ਕੀਰਤਨ ਕੀਤਾ ਗਿਆ । ਇਸ ਮੌਕੇ ਵੱਕ ਵੱਖ ਬੁਲਾਰਿਆਂ ਨੇ ਸ੍ਰੀ ਨਾਭ ਕਮਲ ਰਾਜਾ ਸਾਹਿਬ ਦੇ ਜੀਵਨ ਬਿਰਤਾਂਤ ਵਾਰੇ ਚਾਨਣਾ ਪਾਇਆ। ਤਿੰਨੋਂ ਦਿਨ ਸੇਵਾ ਕਰਨ ਵਾਲਿਆਂ ਵਿੱਚ ਸਰਦਾਰ ਦਵਿੰਦਰ ਸਿੰਘ ਮਾਣੂਕੇ ਸਾਬਕਾ ਪ੍ਰਧਾਨ ਗੁਰਦੁਆਰਾ ਸਾਹਿਬ ਫਰੀਮਟ ਭਾਈ ਰਾਮ ਸਿੰਘ,ਅਮਰਜੀਤ ਸਿੰਘ ਝਿੰਗੜਾਂ ਰਮੇਸ਼ ਸਿੰਘ ਸ਼ੇਰ ਗਿੱਲ ਭਿੰਦੀ ਝਿੰਗੜਾਂ ਤੇ ਜਰਨੈਲ ਸਿੰਘ ਰਾਜਾ ਸਾਹਿਬ ਦਾ ਮਾਜਰਾ, ਪਰਮਿੰਦਰ ਸਿੰਘ ਰਟੈਂਡਾ, ਰਾਜਾ ਨੂਰਪੁਰੀਆ,ਜੱਗਾ ਸ਼ੇਰਗਿੱਲ ਆਦਿ ਨੇ ਸੇਵਾ ਚ ਹਾਜਰੀ ਦਿੱਤੀ।

Show More

Related Articles

Leave a Reply

Your email address will not be published. Required fields are marked *

Close