International

ਟਰੰਪ ਦੇ ਮੁਕਾਬਲੇ ’ਚ ਬਾਇਡਨ ਵਧੇਰੇ ਤਜਰਬੇਕਾਰ: ਪੂਤਿਨ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਡੋਨਲਡ ਟਰੰਪ ਤੋਂ ਵਧੇਰੇ ਤਜਰਬੇਕਾਰ ਦੱਸਦਿਆਂ ਕਿਹਾ ਕਿ ਉਹ ਬਾਇਡਨ ਨੂੰ ਦੂਜਾ ਕਾਰਜਕਾਲ ਜਿੱਤਦਾ ਦੇਖਣਾ ਪਸੰਦ ਕਰਨਗੇ।
ਰੂਸ ਦੇ ਸਰਕਾਰੀ ਟੀਵੀ ਨਾਲ ਇੰਟਰਵਿਊ ’ਚ ਪੂਤਿਨ ਨੇ ਕਿਹਾ ਕਿ ਉਹ ਅਮਰੀਕਾ ’ਚ ਚੁਣੇ ਜਾਣ ਵਾਲੇ ਕਿਸੇ ਵੀ ਰਾਸ਼ਟਰਪਤੀ ਨਾਲ ਕੰਮ ਕਰਨਗੇ। ਪਰ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਰੂਸ ਦੀ ਨਜ਼ਰ ’ਚ ਬਿਹਤਰ ਬਦਲ ਕੌਣ ਹੋਵੇਗਾ ਤਾਂ ਉਨ੍ਹਾਂ ਸਪੱਸ਼ਟ ਤੌਰ ’ਤੇ ਕਿਹਾ ਕਿ ਉਹ ਚਾਹੁਣਗੇ ਕਿ ਬਾਇਡਨ ਜਿੱਤਣ। ‘ਬਾਇਡਨ ਵਧੇਰੇ ਤਜਰਬੇਕਾਰ ਹਨ ਅਤੇ ਉਨ੍ਹਾਂ ਦੇ ਫ਼ੈਸਲਿਆਂ ਨੂੰ ਲੈ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਪੁਰਾਣੇ ਜ਼ਮਾਨੇ ਦੇ ਹੰਢੇ ਹੋਏ ਆਗੂ ਹਨ ਪਰ ਅਸੀਂ ਕਿਸੇ ਵੀ ਅਮਰੀਕੀ ਆਗੂ ਨਾਲ ਕੰਮ ਕਰਾਂਗੇ, ਅਜਿਹਾ ਆਗੂ ਜਿਸ ’ਤੇ ਅਮਰੀਕੀ ਲੋਕ ਭਰੋਸਾ ਕਰਦੇ ਹੋਣ।’ ਬਾਇਡਨ ਦੀ ਸਿਹਤ ਨਾਲ ਸਬੰਧਤ ਮੁੱਦਿਆਂ ਬਾਰੇ ਪੁੱਛੇ ਜਾਣ ’ਤੇ ਪੂਤਿਨ ਨੇ ਜਵਾਬ ਦਿੱਤਾ,‘‘ਮੈਂ ਡਾਕਟਰ ਨਹੀਂ ਹਾਂ ਅਤੇ ਮੈਂ ਇਸ ’ਤੇ ਟਿੱਪਣੀ ਕਰਨਾ ਠੀਕ ਨਹੀਂ ਸਮਝਦਾ ਹਾਂ।’’ਯੂਕਰੇਨ ਜੰਗ ਬਾਰੇ ਪੂਤਿਨ ਨੇ ਕਿਹਾ ਕਿ ਵੱਖ ਹੋਏ ਇਲਾਕਿਆਂ ਨੂੰ ਵਧੇਰੇ ਤਾਕਤਾਂ ਦੇਣ ਸਬੰਧੀ 2015 ਦਾ ਸਮਝੌਤਾ ਲਾਗੂ ਕਰਨ ਤੋਂ ਇਨਕਾਰ ਕਰਨ ’ਤੇ ਉਨ੍ਹਾਂ ਨੂੰ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਿਆ ਹੈ ਅਤੇ ਉਹ ਜੰਗ ਨਹੀਂ ਛੇੜਨਾ ਚਾਹੁੰਦੇ ਸਨ।

Show More

Related Articles

Leave a Reply

Your email address will not be published. Required fields are marked *

Close