Punjab

ਚੀਫ਼ ਖ਼ਾਲਸਾ ਦੀਵਾਨ ਦੇ ਮੁੜ ਪ੍ਰਧਾਨ ਬਣੇ ਡਾ. ਇੰਦਰਬੀਰ ਸਿੰਘ ਨਿੱਜਰ

ਅੰਮ੍ਰਿਤਸਰ : ਡਾ. ਇੰਦਰਬੀਰ ਸਿੰਘ ਨਿੱਜਰ ਚੀਫ਼ ਖ਼ਾਲਸਾ ਦੀਵਾਨ ਦੇ ਮੁੜ ਪ੍ਰਧਾਨ ਬਣ ਗਏ ਹਨ। ਉਨ੍ਹਾਂ ਦੇ ਮੁਕਾਬਲੇ ਵਿਚ ਖੜ੍ਹੇ ਸੁਰਿੰਦਰ ਜੀਤ ਸਿੰਘ ਪਾਲ ਦੇ ਧੜੇ ਨਾਲ ਸਬੰਧਤ ਰਮਣੀਕ ਸਿੰਘ ਆਨਰੇਰੀ ਸਕੱਤਰ ਦੇ ਅਹੁਦੇ ਤੇ ਜੇਤੂ ਰਹੇ। ਕੁੱਲ 491 ਵੋਟਾਂ ਵਿੱਚੋਂ 399 ਵੋਟਾਂ ਪੋਲ ਹੋਈਆਂ ।
ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਿੰਗ ਰਾਹੀਂ ਚੀਫ਼ ਖ਼ਾਲਸਾ ਦੀਵਾਨ ਦੇ ਅਹੁਦੇਦਾਰਾਂ ਦੀ ਚੋਣ ਲਈ ਵੋਟਾਂ ਪਈਆਂ। ਚੋਣ ਅਧਿਕਾਰੀਆਂ ਦੀ ਦੇਖ ਰੇਖ ਅਤੇ ਪੁਲਿਸ ਦੀ ਸਖਤ ਪਹਿਰੇਦਾਰੀ ’ਚ ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਜੀਟੀ ਰੋਡ ਦੇ ਗੁਰਦੁਆਰਾ ਕਲਗੀਧਰ ਵਿਚ ਚੋਣ ਪ੍ਰਕਿਰਿਆ ਮੁਕੰਮਲ ਹੋਈ। ਚੋਣ ਅਧਿਕਾਰੀ ਇੰਜੀਨੀਅਰ ਜਸਪਾਲ ਸਿੰਘ, ਐਡਵੋਕੇਟ ਇੰਦਰਜੀਤ ਸਿੰਘ ਅੜੀ, ਪ੍ਰੋ. ਸੁਖਬੀਰ ਸਿੰਘ ਤੇ ਮਹਿੰਦਰ ਸਿੰਘ ਨੇ ਦੱਸਿਆ ਕਿ ਸੀਕੇਡੀ ਦੇ ਕੁੱਲ ਮੈਂਬਰਾਂ ਦੀ ਗਿਣਤੀ 491 ਹੈ, ਜਿਨ੍ਹਾਂ ਵਿੱਚੋਂ 250 ਮੈਂਬਰ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਸ੍ਰੀ ਹਨ ਜਦਕਿ ਬਾਕੀ 241 ਮੈਂਬਰ ਦੇਸ਼ ਵਿਦੇਸ਼ ਤੋਂ ਸਨ ਜਿਨ੍ਹਾਂ ਵਿੱਚੋਂ ਵੋਟਾਂ ਪੋਲ ਹੋਈਆਂ ਸਨ। ਮੌਜੂਦਾ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਜੋ ਕਿ ਇਸ ਵਾਰ ਵੀ ਪ੍ਰਧਾਨਗੀ ਲਈ ਉਮੀਦਵਾਰ ਸਨ। ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਨੂੰ 247 ਵੋਟਾਂ ਹਾਸਲ ਹੋਈਆਂ। ਜਦ ਕਿ ਉਨ੍ਹਾਂ ਦੇ ਧੜੇ ਨਾਲ ਸਬੰਧਤ ਆਨਰੇਰੀ ਸਕੱਤਰ ਦੇ ਉਮੀਦਵਾਰ ਅਜੀਤ ਸਿੰਘ ਬਸਰਾ 154 ਤੇ ਸਵਿੰਦਰ ਸਿੰਘ ਕਥੂਨੰਗਲ 221, ਮੀਤ ਪ੍ਰਧਾਨ ਦੇ ਉਮੀਦਵਾਰ ਜਗਜੀਤ ਸਿੰਘ 212 ਤੇ ਸੰਤੋਖ ਸਿੰਘ ਸੇਠੀ 242 ਅਤੇ ਸਥਾਨਕ ਪ੍ਰਧਾਨ ਦੇ ਉਮੀਦਵਾਰ ਕੁਲਜੀਤ ਸਿੰਘ ਸਾਹਨੀ 226 ਨੂੰ ਵੋਟਾਂ ਹਾਸਲ ਹੋਈਆਂ। ਜਦ ਕਿ ਪ੍ਰਧਾਨਗੀ ਦੇ ਉਮੀਦਵਾਰ ਲਈ ਸਖਤ ਮੁਕਾਬਲੇ ਵਿਚ ਸਿੱਖ ਚਿੰਤਕ ਤੇ ਸਾਬਕਾ ਚੀਫ ਇਨਕਮ ਟੈਕਸ ਕਮਿਸ਼ਨਰ ਸੁਰਿੰਦਰਜੀਤ ਸਿੰਘ ਪਾਲ ਨੂੰ 150 ਵੋਟਾਂ ਹਾਸਲ ਹੋਈਆਂ। ਪਾਲ ਦੇ ਧੜੇ ਦੇ ਆਨਰੇਰੀ ਸਕੱਤਰ ਦੇ ਉਮੀਦਵਾਰ ਡਾ. ਜਸਵਿੰਦਰ ਸਿੰਘ ਢਿਲੋਂ 186 ਤੇ ਰਮਨੀਕ ਸਿੰਘ ਫ੍ਰੀਡਮ 217 , ਮੀਤ ਪ੍ਰਧਾਨ ਦੇ ਉਮੀਦਵਾਰ ਅਮਰਜੀਤ ਸਿੰਘ ਬਾਂਗਾ 150 ਤੇ ਸਰਬਜੀਤ ਸਿੰਘ 180 ਅਤੇ ਸਥਾਨਕ ਪ੍ਰਧਾਨ ਦੇ ਉਮੀਦਵਾਰ ਸੁਖਦੇਵ ਸਿੰਘ ਮੱਤੇਵਾਲ ਨੂੰ 165 ਵੋਟਾਂ ਹਾਸਲ ਹੋਈਆਂ।

Show More

Related Articles

Leave a Reply

Your email address will not be published. Required fields are marked *

Close