Canada

ਵਿਰੋਧੀ ਧਿਰ ਵੱਲੋਂ ਜਸਟਿਨ ਟਰੂਡੋ ’ਤੇ ਦੇਸ਼ ਦੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਵਿਗਾੜਨ ਦਾ ਦੋਸ਼

ਕੈਨੇਡਾ ’ਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨਵੇਂ ਸਟੱਡੀ ਪਰਮਿਟਾਂ ਦੀ ਗਿਣਤੀ ਵਿਚ ਕਟੌਤੀ ਕਰਨ ਦੇ ਕਦਮ ਦੇ ਐਲਾਨ ਨੂੰ ਲੈ ਕੇ ਵਿਰੋਧੀ ਧਿਰ ਵਿਚ ਹਾਹਾਕਾਰ ਮਚੀ ਹੋਈ ਹੈ। ਵਿਰੋਧੀ ਧਿਰ ਦੇ ਨੇਤਾ ਪੀਅਰੇ ਪੋਇਲੀਵਰ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ’ਤੇ ਦੇਸ਼ ਦੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਵਿਗਾੜਨ ਦਾ ਦੋਸ਼ੀ ਠਹਿਰਾਇਆ ਹੈ। ਕੰਜ਼ਰਵੇਟਿਵ ਪਾਰਟੀ ਦੇ ਬੌਸ ਨੇ ਕਿਹਾ ਕਿ ਟਰੂਡੋ ਦੀ ਅਯੋਗਤਾ ਲਈ ਪ੍ਰਵਾਸੀਆਂ, ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਅਸਥਾਈ ਵਿਦੇਸ਼ੀ ਕਿਰਤੀਆਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।

ਉਨ੍ਹਾਂ ਕਿਹਾ ਕਿ ਟਰੂਡੋ ਉਹ ਵਿਅਕਤੀ ਹਨ, ਜਿਨ੍ਹਾਂ ਨੇ ਸੈਕੜੇ-ਹਜ਼ਾਰਾਂ ਲੋਕਾਂ ਨੂੰ ਸੱਦ ਲਿਆ ਅਤੇ ਹੁਣ ਬਿਨਾਂ ਘਰਾਂ ਦੇ 16 ਜਾਂ 17 ਵਿਅਕਤੀਆਂ ਨੂੰ ਇਕ ਬੈੱਡਰੂਮ ਵਾਲੇ ਅਪਾਰਟਮੈਂਟ ਜਾਂ ਬੇਸਮੈਂਟ ’ਚ ਤੁੰਨ ਦਿੱਤਾ ਗਿਆ ਟਰੂਡੋ ਹੀ ਉਹ ਵਿਅਕਤੀ ਹਨ ਜਿਨ੍ਹਾਂ ਨੇ ਵਰਕ ਸਟੱਡੀ ਪਰਮਿਟ ਦਿੱਤਾ ਸੀ। ਇਹ ਇੱਕ ਸੰਘੀ ਜ਼ਿੰਮੇਵਾਰੀ ਹੈ। ਅਸੀਂ ਵਿਦਿਆਰਥੀਆਂ ਨੂੰ ਦੋਸ਼ ਨਹੀਂ ਦੇ ਸਕਦੇ। ਪੋਈਲਿਵਰੇ ਨੇ ਕਿਹਾ, “ਕੈਨੇਡਾ ਕੋਲ ਵਿਸ਼ਵ ਦੀ ਸਭ ਤੋਂ ਸਫਲ ਇਮੀਗ੍ਰੇਸ਼ਨ ਪ੍ਰਣਾਲੀ ਸੀ ਪਰ ਜਸਟਿਨ ਟਰੂਡੋ ਆਏ ਅਤੇ ਆਪਣੀ ਪੂਰੀ ਅਯੋਗਤਾ ਅਤੇ ਗੈਰ-ਜ਼ਿੰਮੇਵਾਰੀ ਨਾਲ ਇਮੀਗ੍ਰੇਸ਼ਨ ’ਤੇ ਆਮ ਸਹਿਮਤੀ ਨੂੰ ਨਸ਼ਟ ਕਰ ਦਿੱਤਾ।’’

 

Show More

Related Articles

Leave a Reply

Your email address will not be published. Required fields are marked *

Close