NationalSports

ਮਹਿੰਦਰ ਸਿੰਘ ਧੋਨੀ ਨੂੰ ਕਰੀਬੀ ਦੋਸਤ ਨੇ ਲਗਾਇਆ ਚੂਨਾ

ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅਰਕਾ ਸਪੋਰਟਸ ਐਂਡ ਮੈਨੇਜਮੈਂਟ ਲਿਮਟਿਡ ਦੇ ਮਿਹਿਰ ਦਿਵਾਕਰ ਅਤੇ ਸੌਮਿਆ ਵਿਸ਼ਵਾਸ਼ ਦੇ ਖਿਲਾਫ ਰਾਂਚੀ ਦੀ ਅਦਾਲਤ ਵਿੱਚ ਅਪਰਾਧਿਕ ਕੇਸ ਦਾਇਰ ਕੀਤਾ ਹੈ। ਮਾਹਿਰ ਦਿਵਾਕਰ ਧੋਨੀ ਦੇ ਕਰੀਬੀ ਦੋਸਤ ਰਹੇ ਹਨ ਅਤੇ ਉਨ੍ਹਾਂ ਦੇ ਬਿਜ਼ਨੈੱਸ ਪਾਰਟਨਰ ਵੀ ਰਹੇ ਹਨ। ਮਿਹਰ ਨੇ ਧੋਨੀ ਨਾਲ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ।
ਦਰਅਸਲ, ਮਿਹਰ ਦਿਵਾਕਰ ਨੇ ਕਥਿਤ ਤੌਰ ‘ਤੇ 2017 ਵਿੱਚ ਮਹਿੰਦਰ ਸਿੰਘ ਧੋਨੀ ਨਾਲ ਵਿਸ਼ਵ ਭਰ ਵਿੱਚ ਕ੍ਰਿਕਟ ਅਕੈਡਮੀਆਂ ਖੋਲ੍ਹਣ ਲਈ ਇੱਕ ਸਮਝੌਤਾ ਕੀਤਾ ਸੀ ਪਰ ਦਿਵਾਕਰ ਨੇ ਸਮਝੌਤੇ ਵਿੱਚ ਦੱਸੀਆਂ ਸ਼ਰਤਾਂ ਦੀ ਪਾਲਣਾ ਨਹੀਂ ਕੀਤੀ। ਇਸ ਮਾਮਲੇ ‘ਚ ਅਰਕਾ ਸਪੋਰਟਸ ਨੂੰ ਫਰੈਂਚਾਇਜ਼ੀ ਫੀਸ ਅਦਾ ਕਰਨਾ ਸੀ। ਸਮਝੌਤੇ ਤਹਿਤ ਮੁਨਾਫ਼ਾ ਸਾਂਝਾ ਕੀਤਾ ਜਾਣਾ ਸੀ, ਪਰ ਸਮਝੌਤੇ ਦੀਆਂ ਸਾਰੀਆਂ ਸ਼ਰਤਾਂ ਦੀਆਂ ਧੱਜੀਆਂ ਉਡਾਈਆਂ ਗਈਆਂ।

Show More

Related Articles

Leave a Reply

Your email address will not be published. Required fields are marked *

Close