EntertainmentPunjab

ਪੰਜਾਬੀ ਗਾਇਕ ਗੁਰਮਨ ਮਾਨ ਖ਼ਿਲਾਫ਼ ਕੇਸ ਦਰਜ

ਲੁਧਿਆਣਾ : ਪੰਜਾਬੀ ਗਾਇਕ ਗੁਰਮਨ ਮਾਨ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ ਹੈ। ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਚਲਦੇ ਥਾਣਾ ਦਰੇਸੀ ਦੀ ਪੁਲਿਸ ਨੇ ਪੰਜਾਬੀ ਗਾਇਕ ਗੁਰਮਨ ਮਾਨ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਨੇ ਇਹ ਐਫਆਈਆਰ ਪ੍ਰੇਮ ਵਿਹਾਰ ਨੂਰ ਵਾਲਾ ਰੋਡ ਦੇ ਵਾਸੀ ਦੀਪਕ ਸ਼ਰਮਾ ਦੀ ਸ਼ਿਕਾਇਤ ’ਤੇ ਦਰਜ ਕੀਤੀ ਲ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਦੀਪਕ ਨੇ ਦੱਸਿਆ ਕਿ ਉਹ ਯੂਟਿਊਬ ’ਤੇ ਭਜਨ ਸੁਣ ਰਿਹਾ ਸੀ । ਇਸੇ ਦੌਰਾਨ ਯੂਟਿਊਬ ’ਤੇ ਗੁਰਮਨ ਮਾਨ ਦਾ ਗੀਤ ਚੱਲਣ ਲੱਗ ਪਿਆ। ਗੀਤ ’ਚ ਮੁਲਜ਼ਮ ਨੇ ਸ਼ਨੀਦੇਵ ਦੀ ਸ਼ਾਨ ਖਿਲਾਫ ਗੁਸਤਾਖੀ ਕੀਤੀ। ਗੁਰਮਨ ਮਾਨ ਦੇ ਇਸ ਗੀਤ ਦੇ ਨਾਲ ਹਿੰਦੂ ਧਰਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਧਰੋਂ ਇਸ ਮਾਮਲੇ ਵਿੱਚ ਤਫਤੀਸ਼ ਅਫਸਰ ਹਰਪਾਲ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਦੀਪਕ ਸ਼ਰਮਾ ਦੀ ਸ਼ਿਕਾਇਤ ’ਤੇ ਗੁਰਮਨ ਮਾਨ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।

Show More

Related Articles

Leave a Reply

Your email address will not be published. Required fields are marked *

Close