International

ਰਾਸ਼ਟਰਪਤੀ ਅਹੁਦੇ ਦੀ ਦੌੜ ‘ਚ ਟਰੰਪ ਅੱਗੇ, ਹਾਸਲ ਕੀਤੇ 61 ਫੀਸਦੀ ਵੋਟ

ਵਾਸ਼ਿੰਗਟਨ— ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਨਾਮਜ਼ਦਗੀ ਲਈ ਪਾਰਟੀ ਦੀ ਅੰਦਰੂਨੀ ਚੋਣ ਵਿਚ 61 ਫੀਸਦੀ ਵੋਟਾਂ ਹਾਸਲ ਕੀਤੀਆਂ ਹਨ। ਜਦੋਂ ਕਿ ਉਨ੍ਹਾਂ ਦੀ ਪਾਰਟੀ ਦੇ ਅੰਦਰੂਨੀ ਵਿਰੋਧੀ ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ ਅਤੇ ਦੱਖਣੀ ਕੈਰੋਲੀਨਾ ਦੀ ਸਾਬਕਾ ਭਾਰਤੀ ਮੂਲ ਦੀ ਪੰਜਾਬੀ ਗਵਰਨਰ ਨਿੱਕੀ ਹੇਲੀ, ਦੋਵਾਂ ਨੂੰ ਸਿਰਫ਼ 11 ਫੀਸਦੀ ਵੋਟਾਂ ਮਿਲੀਆਂ। ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਨੂੰ ਸਿਰਫ 5 ਫੀਸਦੀ ਅਤੇ ਨਿਊਜਰਸੀ ਦੇ ਗਵਰਨਰ ਕ੍ਰਿਸ ਕੀਸਟੀ ਨੂੰ ਸਿਰਫ 2 ਫੀਸਦੀ ਹੀ ਵੋਟ ਮਿਲੇ ਹਨ। ਇਸ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਟਰੰਪ iਖ਼ਲਾਫ਼ ਕਈ ਅਪਰਾਧਿਕ ਮਾਮਲਿਆਂ ਦੇ ਬਾਵਜੂਦ ਵੀ ਜ਼ਿਆਦਾਤਰ ਅਮਰੀਕੀ ਅਜੇ ਵੀ ਇਸ 77 ਸਾਲਾ ਦੇ ਨੇਤਾ ਨੂੰ ਪਸੰਦ ਕਰਦੇ ਹਨ। ਇੱਕ ਰਾਇਟਰਜ਼/ਇਪਸੋਸ ਨੈਸ਼ਨਲ ਓਪੀਨੀਅਨ ਪੋਲ ਜੋ ਬੀਤੇ ਦਿਨ ਹੋਈ, ਇਸੇ ਤਰ੍ਹਾਂ ਦੇ ਨਤੀਜੇ ਮਿਲੇ ਹਨ। ਡੀ.ਸੀ ਵਿੱਖੇ 5 ਦਸੰਬਰ ਤੋਂ 11 ਦਸੰਬਰ ਦੇ ਵਿਚਕਾਰ ਸੰਗਠਨਾਂ ਨੇ 1,689 ਰਿਪਬਲਿਕਨ ਵੋਟਰਾਂ ਨੂੰ ਪੋਲ ਕੀਤਾ। ਇਸ ਵਿੱਚ ਅਜਿਹੇ ਸਿੱਟੇ ਸਾਹਮਣੇ ਨਿਕਲੇ। ਇੱਥੇ ਜ਼ਿਕਰਯੋਗ ਹੈ ਕਿ ਅਮਰੀਕਾ ‘ਚ ਵੋਟਰ ਸੂਚੀ ‘ਚ ਨਾਂ ਦਰਜ ਕਰਵਾਉਣ ਸਮੇਂ ਇਹ ਦੱਸਣਾ ਲਾਜ਼ਮੀ ਹੁੰਦਾ ਹੈ ਕਿ ਵੋਟਰ ਕਿਸ ਪਾਰਟੀ ਦੇ ਹੱਕ ‘ਚ ਹੈ। ਉਸ ਨੂੰ ਇਹ ਐਲਾਨ ਕਰਨਾ ਪੈਂਦਾ ਹੈ ਕਿ ਉਹ ਕਿਸੇ ਨਾ ਕਿਸੇ ਪਾਰਟੀ ਦਾ ਹੀ ਵੋਟਰ ਹੈ। ਜੇਕਰ ‘ਆਜ਼ਾਦ’ ਹੈ ਤਾਂ ਇਸ ਨੂੰ ਇਸ ਤਰ੍ਹਾਂ ਦਰਸਾਇਆ ਜਾਣਾ ਚਾਹੀਦਾ ਹੈ ਅਤੇ ਉਸ ਅਨੁਸਾਰ ਵੋਟਰ ਕਾਰਡ ਤਿਆਰ ਕੀਤਾ ਜਾਂਦਾ ਹੈ। ਇਸ ਅਨੁਸਾਰ 52 ਪ੍ਰਤੀਸ਼ਤ ਵੋਟਰਾਂ ਨੇ ਟਰੰਪ ਲਈ ਆਪਣੀ ਵੋਟ ਦਿਖਾਈ ਜਦੋਂ ਉਕਤ ਸੰਸਥਾਵਾਂ ਨੇ ਮੁੱਖ ਸਵਾਲ ਦਾ ਜਵਾਬ ਦਿੱਤਾ ਕਿ ਤੁਸੀਂ ਰਾਸ਼ਟਰਪਤੀ ਲਈ ਕਿਸ ਨੂੰ ਤਰਜੀਹ ਦਿੰਦੇ ਹੋ। ਜਦਕਿ 48 ਫੀਸਦੀ ਲੋਕਾਂ ਨੇ ਮੌਜੂਦਾ ਰਾਸ਼ਟਰਪਤੀ ਜੋਅ ਬਾਈਡੇਨ ਦੇ ਪੱਖ ‘ਚ ਸਨ। ਆਬਜ਼ਰਵਰਾਂ ਦਾ ਕਹਿਣਾ ਹੈ ਕਿ ਸਾਲ 2024 ਦੁਨੀਆ ਲਈ ਮਹੱਤਵਪੂਰਨ ਹੋਵੇਗਾ। ਉਹਨਾਂ ਨੂੰ ਯਕੀਨ ਹੈ ਕਿ ਜੇਕਰ ਟਰੰਪ ਜਿੱਤਦਾ ਹੈ ਤਾਂ 2024 ਦੁਨੀਆ ਲਈ ਫੈਸਲਾਕੁੰਨ ਹੋਵੇਗਾ।

Show More

Related Articles

Leave a Reply

Your email address will not be published. Required fields are marked *

Close