National

ਮੋਹਨ ਯਾਦਵ ਹੋਣਗੇ ਮੱਧ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ

ਛੱਤੀਸਗੜ੍ਹ ਤੋਂ ਬਾਅਦ ਹੁਣ ਮੱਧ ਪ੍ਰਦੇਸ਼ ਦੇ ਸੀਐੱਮ ਦੇ ਨਾਂ ਤੋਂ ਪਰਦਾ ਉਠ ਗਿਆ ਹੈ। ਮੱਧ ਪ੍ਰਦੇਸ਼ ਵਿਚ 8 ਦਿਨ ਤੋਂ ਚੱਲ ਰਿਹਾ ਸੀਐੱਮ ਦਾ ਸਸਪੈਂਸ ਖਤਮ ਹੋ ਗਿਆ ਹੈ। ਮੋਹਨ ਯਾਦਵ ਮੱਧ ਪ੍ਰਦੇਸ਼ ਦੇ ਨਵੇਂ ਸੀਐੱਮ ਚੁਣੇ ਗਏ ਹਨ। ਭਾਜਪਾ ਦੇ ਵਿਧਾਇਕ ਦਲ ਦੀ ਪਹਿਲੀ ਬੈਠਕ ਵਿਚ ਮੋਹਨ ਯਾਦਵ ਦੇ ਨਾਂ ਦਾ ਐਲਾਨ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਮੱਧਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ 2023 ਵਿਚ ਭਾਜਪਾ ਨੂੰ 163 ਸੀਟਾਂ ਨਾਲ ਬਹੁਮਤ ਮਿਲਿਆ ਹੈ। ਕਾਂਗਰਸ ਨੂੰ 66 ਸੀਟਾਂ ਤੇ 1 ਸੀਟ ਭਾਰਤੀ ਆਦਿਵਾਸੀ ਪਾਰਟੀ ਨੂੰ ਮਿਲੀ ਹੈ। ਦੋ ਡਿਪਟੀ ਸੀਐੱਮ ਹੋਣਗੇ-ਜਗਦੀਸ਼ ਦੇਵੜਾ ਤੇ ਰਾਜੇਂਦਰ ਸ਼ੁਕਲਾ। ਜਗਦੀਸ਼ ਦੇਵੜਾ ਮੰਦਸੌਰ ਜ਼ਿਲ੍ਹੇ ਦੀ ਮਲਹਾਰਗੜ੍ਹ ਤੋਂ ਵਿਧਾਇਕ ਹਨ। ਦੇਵੜਾ ਐੱਸਸੀ ਵਰਗ ਤੋਂ ਹਨ ਜਦੋਂ ਕਿ ਰਾਜੇਂਦਰ ਸ਼ੁਕਲਾ ਰੀਵਾ ਸੀਟ ਤੋਂ ਵਿਧਾਇਕ ਹਨ ਤੇ ਬ੍ਰਾਹਮਣ ਵਰਗ ਤੋਂ ਹਨ।

 

Show More

Related Articles

Leave a Reply

Your email address will not be published. Required fields are marked *

Close