Punjab

ਫਰਿੱਜ ਦਾ ਕੰਪ੍ਰੈਸਰ ਫਟਣ ਕਾਰਨ ਜਲੰਧਰ ‘ਚ ਇੱਕੋ ਪਰਿਵਾਰ ਦੇ 5 ਜੀਅ ਦੀ ਮੌਤ

ਪੰਜਾਬ ਦੇ ਜਲੰਧਰ ‘ਚ ਦੇਰ ਰਾਤ ਇਕ ਘਰ ਨੂੰ ਅੱਗ ਲੱਗ ਗਈ। ਅੱਗ ਲੱਗਣ ਦੀ ਇਸ ਘਟਨਾ ਵਿੱਚ ਇੱਕੋ ਪਰਿਵਾਰ ਦੇ 2 ਬੱਚਿਆਂ ਸਮੇਤ 5 ਲੋਕਾਂ ਦੀ ਝੁਲਸਣ ਕਾਰਨ ਮੌਤ ਹੋ ਗਈ। ਹਾਲਾਂਕਿ ਪ੍ਰਸ਼ਾਸਨ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਮਰਨ ਵਾਲਿਆਂ ਵਿੱਚ ਘਰ ਦਾ ਮਾਲਕ ਵੀ ਸ਼ਾਮਲ ਹੈ।

ਜਦੋਂ ਕਿ ਘਰ ਦੇ ਬਾਹਰ ਬੈਠੀ ਉਸ ਦੀ ਬਜ਼ੁਰਗ ਪਤਨੀ ਬਲਬੀਰ ਕੌਰ ਸੁਰੱਖਿਅਤ ਹੈ। ਮ੍ਰਿਤਕਾਂ ਦੀ ਪਛਾਣ ਰੁਚੀ, ਦੀਆ, ਅਕਸ਼ੈ, ਯਸ਼ਪਾਲ ਘਈ ਅਤੇ ਮਨਸ਼ਾ ਵਜੋਂ ਹੋਈ ਹੈ। ਜਦਕਿ ਯਸ਼ਪਾਲ ਪੁੱਤਰ ਇੰਦਰਪਾਲ ਗੰਭੀਰ ਜ਼ਖਮੀ ਹੈ। ਜਿਸ ਨੂੰ ਦੇਰ ਰਾਤ ਡੀਐਮਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ।

ਇਹ ਘਟਨਾ ਜਲੰਧਰ ਦੇ ਅਵਤਾਰ ਨਗਰ ਦੀ ਗਲੀ ਨੰਬਰ 12 ਦੀ ਹੈ। ਮ੍ਰਿਤਕ ਯਸ਼ਪਾਲ ਘਈ ਦੇ ਭਰਾ ਰਾਜ ਘਈ ਨੇ ਦੱਸਿਆ ਕਿ ਉਸ ਦੇ ਭਰਾ ਨੇ 7 ਮਹੀਨੇ ਪਹਿਲਾਂ ਹੀ ਨਵਾਂ ਡਬਲ ਡੋਰ ਫਰਿੱਜ ਖਰੀਦਿਆ ਸੀ। ਦੇਰ ਰਾਤ ਉਸ ਦੇ ਕੰਪ੍ਰੈਸ਼ਰ ਵਿੱਚ ਜ਼ਬਰਦਸਤ ਧਮਾਕਾ ਹੋਇਆ ਅਤੇ ਉਸ ਤੋਂ ਬਾਅਦ ਘਰ ਨੂੰ ਅੱਗ ਲੱਗ ਗਈ। ਘਰ ਦੇ ਅੰਦਰ ਬੈਠੇ ਉਸ ਦਾ ਭਰਾ, ਜਿਸ ਦੀ ਉਮਰ 65 ਸਾਲ ਦੇ ਕਰੀਬ ਸੀ, ਉਸ ਦੇ ਲੜਕੇ, ਨੂੰਹ ਅਤੇ ਦੋ ਧੀਆਂ ਨੂੰ ਘਰੋਂ ਬਾਹਰ ਜਾਣ ਦਾ ਮੌਕਾ ਨਹੀਂ ਮਿਲਿਆ। ਜਦੋਂ ਕਿ ਉਸ ਦੀ ਬਜ਼ੁਰਗ ਭਰਜਾਈ ਘਰ ਦੇ ਬਾਹਰ ਬੈਠੀ ਸੀ, ਉਹ ਸੁਰੱਖਿਅਤ ਹੈ।

Show More

Related Articles

Leave a Reply

Your email address will not be published. Required fields are marked *

Close