International

ਅਮਰੀਕਾ ਦੇ ਫਲੋਰੀਡਾ ਰਾਜ ਦੇ ਇਕ ਦੌਸ਼ੀ ਨੂੰ ਦੋ ਔਰਤਾਂ ਦੇ ਕਾਤਲ ਦੇ ਜੁਰਮ ਵਿੱਚ ਲਾਇਆ ਜ਼ਹਿਰ ਦਾ ਟੀਕਾ

ਨਿਊਯਾਰਕ (ਰਾਜ ਗੋਗਨਾ)- ਸੰਨ 1996 ‘ਚ 2 ਔਰਤਾਂ ਦੇ ਕਾਤਲ ਮਾਈਕਲ ਡੂਆਨ ਜ਼ੈਕ ਨਾਮੀ ਇਕ ਵਿਅਕਤੀ ਨੂੰ 1997 ‘ਚ ਦੋਸ਼ੀ ਕਰਾਰ ਦਿੰਦਿਆਂ ਅਦਾਲਤ ਵਲੋਂ ਸੁਣਾਈ ਮੌਤ ਦੀ ਸਜ਼ਾ ਉਪਰ ਅਮਲ ਕਰਦਿਆਂ ਉਸ ਨੂੰ ਜ਼ਹਿਰ ਦਾ ਟੀਕਾ ਲਾ ਕੇ ਸਦਾ ਦੀ ਨੀਂਦ ਸੁਆ ਦਿੱਤਾ ਗਿਆ | ਸਟੇਟ ਡਿਪਾਰਟਮੈਂਟ ਆਫ ਕੋਰੈਕਸ਼ਨਜ ਦੀ ਸੂਚਨਾ ਅਨੁਸਾਰ ਜ਼ੈਕ ਨੂੰ ਬੀਤੀ ਸ਼ਾਮ ਫਲੋਰਿਡਾ ਸਟੇਟ ਜੇਲ੍ਹ ‘ਚ ਮੌਤ ਦੀ ਸਜ਼ਾ ਦਿੱਤੀ ਗਈ | ਜ਼ਹਿਰ ਦਾ ਟੀਕਾ ਲਾਉਣ ਤੋਂ ਪਹਿਲਾਂ ਸਵੇਰ ਵੇਲੇ ਜ਼ੈਕ ਨੂੰ ਆਪਣੀ ਪਤਨੀ ਅਤੇ ਧਾਰਮਿਕ ਆਗੂ ਨੂੰ ਮਿਲਣ ਦੀ ਇਜਾਜ਼ਤ ਵੀ ਦਿੱਤੀ ਗਈ | ਅਮਰੀਕੀ ਸੁਪਰੀਮ ਕੋਰਟ ਨੇ ਲੰਘੇ ਸੋਮਵਾਰ ਨੂੰ ਜ਼ੈਕ ਦੇ ਵਕੀਲਾਂ ਵਲੋਂ ਮੌਤ ਦੀ ਸਜ਼ਾ ਉਪਰ ਰੋਕ ਲਾਉਣ ਦੀ ਕੀਤੀ ਗਈ ਅਪੀਲ ਰੱਦ ਵੀ ਕਰ ਦਿੱਤੀ ਸੀ। ਸੰਨ1997 ‘ਚ ਜ਼ੈਕ ਨੂੰ ਜੂਨ 1996 ‘ਚ ਰਵੋਨ ਸਮਿੱਥ ਨਾਮੀ ਔਰਤ ਦੀ ਹੱਤਿਆ ਕਰਨ ਦੇ ਮਾਮਲੇ ‘ਚ ਮੌਤ ਦੀ ਸਜ਼ਾ ਸੁਣਾਈ ਗਈ ਸੀ ,ਇਕ ਹੋਰ ਔਰਤ ਰੋਸੀਲੋ ਦੀ ਹੱਤਿਆ ਦੇ ਮਾਮਲੇ ‘ਚ ਜ਼ੈਕ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ |

Show More

Related Articles

Leave a Reply

Your email address will not be published. Required fields are marked *

Close