International

ਲਾਸ ਏਂਜਲਸ ਕਾਊਂਟੀ ਦੇ ਪੁਲਿਸ ਅਫਸਰ ਦੀ ਹੱਤਿਆ ਦੇ ਮਾਮਲੇ ਵਿਚ ਸ਼ੱਕੀ ਦੋਸ਼ੀ ਗ੍ਰਿਫਤਾਰ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਬੀਤੇ ਦਿਨ ਇਕ ਚੌਂਕ ‘ਤੇ ਆਪਣੀ ਗਸ਼ਤੀ ਕਾਰ ਵਿਚ ਬੈਠੇ ਲਾਸ ਏਂਜਲਸ ਕਾਊਂਟੀ ਸ਼ੈਰਿਫ ਦੇ ਡਿਪਟੀ ਰਿਆਨ ਕਲਿੰਕੁਨਬਰੂਮਰ (30) ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿਚ 29 ਸਾਲਾ ਸ਼ੱਕੀ ਦੋਸ਼ੀ ਨੂੰ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ। ਲਾਸ ਏਂਜਲਸ ਸ਼ੈਰਿਫ ਰਾਬਰਟ ਲੂਨਾ ਨੇ ਕਿਹਾ ਹੈ ਕਿ ਸ਼ੱਕੀ ਦੋਸ਼ੀ ਦੀ ਪਛਾਣ ਕੇਵਿਨ ਕਾਟਾਨੀਓ ਸਲਾਜ਼ਰ ਵਜੋਂ ਹੋਈ ਹੈ ਜਿਸ ਨੇ ਡਿਪਟੀ ਦੀ ਘਾਤ ਲਾ ਕੇ ਗੋਲੀਆਂ ਮਾਰ ਕੇ ਹੱਤਿਆ ਕੀਤੀ ਹੈ। ਡਿਪਟੀ ਦੀ ਹੱਤਿਆ ਉਸ ਵੇਲੇ ਕੀਤੀ ਗਈ ਸੀ ਜਦੋਂ ਉਹ ਇਕ ਚੌਂਕ ‘ਤੇ ਲਾਲ ਬੱਤੀ ਹੋ ਜਾਣ ਕਾਰਨ ਆਪਣੀ ਗਸ਼ਤੀ ਕਾਰ ਵਿਚ ਬੈਠਾ ਸੀ। ਪੁਲਿਸ ਵੱਲੋਂ ਸਲਾਜ਼ਰ ਦੇ ਘਰ ‘ਤੇ ਕੈਮੀਕਲ ਏਜੰਟਸ ਤਾਇਨਾਤ ਕਰ ਦੇਣ ਉਪਰੰਤ ਉਸ ਨੇ ਆਤਮ ਸਮਰਪਣ ਕਰ ਦਿੱਤਾ। ਸ਼ੈਰਿਫ ਲੂਨਾ ਨੇ ਡਿਪਟੀ ਦੇ ਹੱਤਿਆਰੇ ਨੂੰ ਡਰਪੋਕ ਦਸਿਆ ਹੈ ਜਿਸ ਨੇ ਡਿਪਟੀ ਦੀ ਉਸ ਵੇਲੇ ਜਾਨ ਲਈ ਜਦੋਂ ਉਹ ਆਪਣੀ ਕਾਰ ਵਿਚ ਬੈਠਾ ਸੀ।

Show More

Related Articles

Leave a Reply

Your email address will not be published. Required fields are marked *

Close