EntertainmentInternational

ਵਿਦੇਸ਼ਾਂ ਵਿੱਚ ਪ੍ਰਵਾਸੀ ਪੰਜਾਬੀ ਜੋ ਵੀ ਭੁੱਲਣਾ ਭੁਲੇ ਪਰ ਮਾਂ ਬੋਲੀ ਯਾਦ ਰਹੇ ,ਰਹਿੰਦੀ ਦੁਨੀਆਂ ਤੱਕ ਪੰਜਾਬੀ ਜਿੰਦਾਬਾਦ ਰਹੇ:-ਦੇਬੀ ਮਖ਼ਸੂਸਪੁਰੀ

* ਕਿੰਗ ਪੈਲਸ ਬਰੇਸ਼ੀਆਂ ਵਿਖੇ ਹੋਏ ਦੇਬੀ ਨਾਈਟ ਪ੍ਰੋਗਰਾਮ ਮੌਕੇ ਦਰਸ਼ਕਾਂ ਨੇ ਖੂਬ ਮਾਣਿਆ *

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਵਿਦੇਸ਼ੀ ਵਿੱਚ ਆਕੇ ਕਾਮਯਾਬੀ ਦੀ ਜਿੱਤ ਦੇ ਝੰਡੇ ਗੱਡਣ ਦੇ ਨਾਲ ਪੰਜਾਬੀ,ਪੰਜਾਬੀਅਤ ਤੇ ਪੰਜਾਬੀ ਮਾਂ ਬੋਲੀ ਦਾ ਝੰਡੇ ਬੁਲੰਦ ਕਰਨ ਵਾਲੇ ਪੰਜਾਬੀਆਂ ਨੂੰ ਸਦਾ ਹੀ ਦੇਬੀ ਮਖ਼ਸੂਸਪੁਰੀ ਦਾ ਸਲਾਮ ਹੈ ।ਪ੍ਰਵਾਸੀ ਪੰਜਾਬੀ ਵਿਦੇਸ਼ਾਂ ਵਿੱਚ ਜੋ ਵੀ ਭੁਲਣਾ ਚਾਹੁੰਦੇ ਭੁੱਲੇ ਪਰ ਮਾਂ ਬੋਲੀ ਯਾਦ ਰਹੇ ਰਹਿੰਦੀ ਦੁਨੀਆਂ ਤੱਕ ਪੰਜਾਬੀ ਜਿੰਦਾਬਾਦ ਰਹੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪਿਛਲੇ 3 ਦਹਾਕਿਆਂ ਤੋਂ ਵੀ ਵਧੇਰੇ ਸਮੇਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਵਿਸ਼ਵ ਪ੍ਰਸਿੱਧ ਪੰਜਾਬੀ ਸ਼ਾਇਰ,ਲੋਕ ਗਾਇਕ ਤੇ ਗੀਤਕਾਰ ਦੇਬੀ ਮਖ਼ਸੂਸਪੁਰੀ ਨੇ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨਾਲ ਇਟਲੀ ਦੇ ਸ਼ਹਿਰ ਬਰੇਸ਼ੀਆ ਸਥਿਤ ਕਿੰਗ ਪੈਲਸ ਵਿਖੇ ਉੱਘੇ ਕਾਰੋਬਾਾਰੀ ਰਿੰਕੂ ਸੈਣੀ,ਦੀਪ ਝੱਜ,ਜੱਪੀ ਬੂਰੇਜੱਟਾਂ ਤੇ ਸਿੰਦਾ ਚੀਮਾ ਵੱਲੋਂ ਕਰਵਾਏ ਦੇਬੀ ਨਾਈਟ ਪ੍ਰੋਗਰਾਮ ਮੌਕੇ ਕੀਤਾ।ਨਿਰੋਲ ਪਰਿਵਾਰਕ ਤੇ ਨਸ਼ਾ ਰਹਿਤ ਹੋਏ ਇਸ ਦੇਬੀ ਨਾਈਟ ਪ੍ਰੋਗਰਾਮ ਦੀ ਸ਼ੁਰੂਆਤ ਬਾਬਾ ਫਰੀਦ ਜੀ ਦੇ ਕਲਾਮ ਨਾਲ ਕਰਦਿਆਂ ਹਾਜ਼ਰੀਨ ਦਰਸ਼ਕਾਂ ਦਾ ਭਰਵਾਂ ਸਵਾਗਤ ਕੀਤਾ।ਦੇਬੀ ਮਖ਼ਸੂਸੀ ਨੇ ਆਪਣੇ ਮਸ਼ਹੂਰ ਪੰਜਾਬੀ ਨਵੇਂ ਪੁਰਾਣੇ ਗੀਤ “ਜਿਸ ਹਾਲ ਵਿੱਚ ਰੱਖੇ ਮਾਲਕ,ਲਾਰੇ,ਇੱਕ ਵਾਰ ਹੈ ਉੱਥੇ ਜਾਣਾ,ਯਾਦ,ਚਰਚੇ,ਝੰਜਰ,ਕਈ ਗੱਲਾਂ,ਸੱਜਣਾ ਦੀ ਫੁੱਲਕਾਰੀ,ਸਾਡਾ ਚੇਤਾ ਆਉਂਦਾ ਹੈ ਕਿ ਨਹੀਂ,ਇਹ ਵਹੁੱਟੀਆਂ,ਮੈਂ ਹਾਲੇ ਨਹੀਂ ਭੁੱਲਿਆ ਆਦਿ ਗਾਕੇ ਜਿੱਥੇ ਹਾਜ਼ਰੀਨ ਪੰਜਾਬੀ ਭਾਈਚਾਰੇ ਦਾ ਭਰਪੂਰ ਮਨੋਰੰਜਨ ਕੀਤਾ ਉੱਥੇ ਆਪਣੀ ਦਮਦਾਰ ਤੇ ਦਰਦਭਰੀ ਸ਼ਾਇਰੀ ਨਾਲ ਵੀ ਦਰਸ਼ਕਾਂ ਦੀ ਵਾਹ-ਵਾਹ ਖੱਟੀ।ਦੇਬੀ ਮਖ਼ਸੂਸਪੁਰੀ ਪੰਜਾਬੀ ਬੋਲੀ ਦਾ ਅਜਿਹਾ ਸ਼ਾਇਰ,ਗਾਇਕ ਤੇ ਗੀਤਕਾਰ ਹੈ ਜਿਹਨਾਂ ਦੀ ਆਵਾਜ਼ ਤੇ ਕਲਮ ਦਾ ਲੋਹਾ ਦੁਨੀਆਂ ਭਰ ਵਿੱਚ ਮੰਨਿਆ ਜਾਂਦਾ ਹੈ।ਉਹਨਾਂ ਨੂੰ ਸੁਣਨ ਵਾਲੇ ਸਿਰਫ਼ ਮਰਦ ਹੀ ਨਹੀਂ ਔਰਤਾਂ ਦੀ ਵੀ ਵੱਡੀ ਗਿਣਤੀ ਹੈ।ਦੇਬੀ ਮਖ਼ਸੂਸਪੁਰੀ ਨੇ ਜਿੰਦਗੀ ਦੇ ਹਰ ਰੰਗ ਨੂੰ ਬਹੁਤ ਨੇੜੇ ਤੋਂ ਆਪਣੀ ਕਲਮ ਤੇ ਆਵਾਜ਼ ਨਾਲ ਬਿਆਨ ਕੀਤਾ ਹੈ ਸ਼ਾਇਦ ਇਸ ਕਾਰਨ ਹੀ ਇਹ ਪੰਜਾਬੀ ਮਾਂ ਬੋਲੀ ਦਾ ਬੱਬਰ ਸ਼ੇਰ ਪੁੱਤ ਹਰ ਵਰਗ ਦੀ ਅੱਜ ਵੀ ਪਹਿਲੀ ਪਸੰਦ ਹੈ।ਇਟਲੀ ਵਿਖੇ ਹੋਇਆ ਦੇਬੀ ਨਾਈਟ ਪ੍ਰੋਗਰਾਮ ਬੇਹੱਦ ਮਕਬੂਲ ਰਿਹਾ ਜਿਸ ਨੂੰ ਦੇਖਣ ਵਾਲੇ ਦਰਸ਼ਕਾਂ ਲੰਮਾਂ ਸਮਾਂ ਯਾਦ ਰੱਖਣਗੇ।ਇਸ ਪ੍ਰੋਗਰਾਮ ਮੌਕੇ ਇਟਲੀ ਦੀਆਂ ਕਈ ਨਾਮੀ ਸਖ਼ਸੀਅਤਾਂ ਨੇ ਵੀ ਜੰਮ ਕੇ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ।ਇਸ ਪ੍ਰੋਗਰਮ ਨੂੰ ਨੇਪੜੇ ਚਾੜ੍ਹਨ ਵਿੱਚ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਦਾ ਵੀ ਅਹਿਮ ਯੋਗਦਾਨ ਰਿਹਾ।

Show More

Related Articles

Leave a Reply

Your email address will not be published. Required fields are marked *

Close