Canada

ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਨੇ 20 ਬ੍ਰੈਂਡਜ਼ ਦੇ ਐਨਰਜੀ ਡ੍ਰਿੰਕਸ ਵਾਪਿਸ ਮੰਗਵਾਏ

ਓਟਵਾ, : ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਵੱਲੋਂ ਘੱਟੋ ਘੱਟ 20 ਬ੍ਰੈਂਡਜ਼ ਦੇ ਐਨਰਜੀ ਡਿੰ੍ਰਕਸ ਨੂੰ ਵਾਪਿਸ ਸੱਦਿਆ ਗਿਆ ਹੈ। ਏਜੰਸੀ ਵੱਲੋਂ ਇਨ੍ਹਾਂ ਡ੍ਰਿੰਕਸ ਨੂੰ ਜੁਲਾਈ ਵਿੱਚ ਇਸ ਲਈ ਵਾਪਿਸ ਮੰਗਵਾਉਣਾ ਸ਼ੁਰੂ ਕੀਤਾ ਗਿਆ ਸੀ ਕਿਉਂਕਿ ਇਨ੍ਹਾਂ ਵਿੱਚ ਕੈਫੀਨ ਦੀ ਮਾਤਰਾ ਸਹੀ ਨਹੀਂ ਸੀ ਤੇ ਨਾ ਹੀ ਇਨ੍ਹਾਂ ਦੇ ਉੱਤੇ ਲੱਗੇ ਲੇਬਲ ਦੋ ਭਾਸ਼ਾਵਾਂ ਦੀ ਸ਼ਰਤ ਨੂੰ ਪੂਰਾ ਕਰਦੇ ਸਨ। ਪਿਛਲੇ ਕੁੱਝ ਦਿਨਾਂ ਵਿੱਚ ਸੌਨਿਕ ਦ ਹੈੱਜਹੌਗ, ਟੌਕਸਿਕ ਰਿੱਕ ਤੇ ਲਿਕੁਇਡ ਰੇਜ ਵੀ ਉਨ੍ਹਾਂ ਬ੍ਰੈਂਡਜ਼ ਵਿੱਚ ਸ਼ਾਮਲ ਹਨ ਜਿਨ੍ਹਾਂ ਨੂੰ ਵਾਪਿਸ ਮੰਗਵਾਇਆ ਗਿਆ ਹੈ।ਕੈਫੀਨ ਵਾਲੇ ਹੋਰਨਾਂ ਡਰਿੰਕਸ ਵਿੱਚ ਮੌਂਸਟਰ ਤੇ ਪ੍ਰਾਈਮ ਵੀ ਸ਼ਾਮਲ ਹਨ।
ਮੰਗਲਵਾਰ ਨੂੰ ਜਾਰੀ ਕੀਤੇ ਗਏ ਨੋਟਿਸ ਵਿੱਚ ਆਖਿਆ ਗਿਆ ਕਿ ਲੋਕਾਂ ਨੂੰ ਵਾਪਿਸ ਮੰਗਵਾਏ ਗਏ ਡ੍ਰਿੰਕਸ ਦੀ ਨਾ ਹੀ ਖਪਤ ਕਰਨੀ ਚਾਹੀਦੀ ਹੈ ਤੇ ਨਾ ਹੀ ਇਹ ਵੇਚਣੇ ਜਾਂ ਸਰਵ ਕਰਨੇ ਚਾਹੀਦੇ ਹਨ। ਹੈਲਥ ਕੈਨੇਡਾ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਕੈਫੀਨ ਦੀ ਵੱਧ ਮਾਤਰਾ ਨਾਲ ਸਿਹਤ ਉੱਤੇ ਮਾੜਾ ਅਸਰ ਪੈ ਸਕਦਾ ਹੈ, ਖਾਸਤੌਰ ਉੱਤੇ ਬੱਚਿਆਂ, ਗਰਭਵਤੀ ਔਰਤਾਂ ਜਾਂ ਦੁੱਧ ਪਿਆਉਣ ਵਾਲੀਆਂ ਮਾਂਵਾਂ ਉੱਤੇ ਇਸ ਦਾ ਮਾੜਾ ਅਸਰ ਜਲਦ ਪੈ ਸਕਦਾ ਹੈ।ਵੱਧ ਕੈਫੀਨ ਲੈਣ ਨਾਲ ਨੀਂਦ ਨਾ ਆਉਣਾ, ਚਿੜਚਿੜਾਪਨ, ਸਿਰਦਰਦ ਤੇ ਬੁਖਲਾਹਟ ਹੋ ਸਕਦੀ ਹੈ।

Show More

Related Articles

Leave a Reply

Your email address will not be published. Required fields are marked *

Close