Canada

ਇਸ ਸਾਲ ਕੈਨੇਡਾ 900,000 ਇੰਟਰਨੈਸ਼ਨਲ ਵਿਦਿਆਰਥੀਆਂ ਦਾ ਸਵਾਗਤ ਕਰਨ ਲਈ ਤਿਆਰ

ਓਟਵਾ : ਇਮੀਗ੍ਰੇਸ਼ਨ ਮੰਤਰੀ ਮਾਰਕ ਮਿੱਲਰ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਦਾਖਲ ਹੋਣ ਵਾਲੇ ਇੰਟਰਨੈਸ਼ਨਲ ਵਿਦਿਆਰਥੀਆਂ ਦੀ ਵੱਧ ਰਹੀ ਗਿਣਤੀ ਨਾਲ ਨਾ ਸਿਰਫ ਹਾਊਸਿੰਗ ਸਬੰਧੀ ਚਿੰਤਾ ਵਧੀ ਹੈ ਸਗੋਂ ਇਮੀਗ੍ਰੇਸ਼ਨ ਸਿਸਟਮ ਦੀ ਅਖੰਡਤਾ ਵਿੱਚ ਕੈਨੇਡੀਅਨਜ਼ ਦਾ ਵਿਸ਼ਵਾਸ ਵੀ ਹਿੱਲ ਗਿਆ ਹੈ।
ਇਸ ਸਾਲ ਕੈਨੇਡਾ 900,000 ਇੰਟਰਨੈਸ਼ਨਲ ਵਿਦਿਆਰਥੀਆਂ ਦਾ ਸਵਾਗਤ ਕਰਨ ਲਈ ਤਿਆਰ ਹੈ। ਇੱਕ ਇੰਟਰਵਿਊ ਵਿੱਚ ਮਿੱਲਰ ਨੇ ਆਖਿਆ ਕਿ ਕੈਨੇਡਾ ਦੇ ਇਤਿਹਾਸ ਵਿੱਚ ਇਹ ਅੰਕੜਾ ਕਾਫੀ ਵੱਧ ਹੈ ਤੇ ਇੱਕ ਦਹਾਕੇ ਪਹਿਲਾਂ ਨਾਲੋਂ ਇਹ ਅੰਕੜਾ ਤਿਗੁਣਾ ਵੱਧ ਚੁੱਕਿਆ ਹੈ।ਇੰਟਰਨੈਸ਼ਨਲ ਵਿਦਿਆਰਥੀਆਂ ਦੀ ਗਿਣਤੀ ਵਿੱਚ ਹੋ ਰਹੇ ਇਸ ਵਾਧੇ ਵੱਲ ਇਸ ਹਫਤੇ ਉਦੋਂ ਧਿਆਨ ਗਿਆ ਜਦੋਂ ਨਵੇਂ ਹਾਊਸਿੰਗ ਮੰਤਰੀ ਸ਼ੌਨ ਫਰੇਜ਼ਰ ਨੇ ਕੈਨੇਡਾ ਆਉਣ ਵਾਲੇ ਇੰਟਰਨੈਸ਼ਨਲ ਵਿਦਿਆਰਥੀਆਂ ਉੱਤੇ ਸੰਭਾਵੀ ਰੋਕ ਲਾਉਣ ਦਾ ਵਿਚਾਰ ਪ੍ਰਗਟਾਇਆ।

Show More

Related Articles

Leave a Reply

Your email address will not be published. Required fields are marked *

Close