Canada

ਸ੍ਰੀ ਗੰਗਾ ਸਾਗਰ ਸਾਹਿਬ ਦੇ ਦਰਸ਼ਨ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ 9-10 ਸਤੰਬਰ ਨੂੰ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਸ੍ਰੀ ਗੰਗਾ ਸਾਗਰ ਸਾਹਿਬ ਦਰਸ਼ਨ 9 ਅਤੇ 10 ਸਤੰਬਰ ਨੂੰ ਕਰਵਾਏ ਜਾਣਗੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 6-7 ਪੈਰ ਦੀ ਰਾਤ ਨੂੰ ਆਨੰਦਪੁਰ ਸਾਹਿਬ ਛੱਡਿਆ, ਸਰਸਾ ਨਦੀ ਤੇ ਗੁਰੂ ਸਾਹਿਬ ਦਾ ਪਰਿਵਾਰ ਵਿਛੜਿਆ, ਚਮਕੌਰ ਦੀ ਗੜ੍ਹੀ ਵਿਚ ਵੱਡੇ ਸਾਹਿਬਜ਼ਾਦੇ ਅਤੇ ਕਈ ਸਿੰਘ ਸ਼ਹੀਦ ਹੋ ਗਏ। ਗੁਰੂ ਜੀ ਮਾਛੀਵਾੜੇ ਦੇ ਜੰਗਲ ਤੋਂ ਆਲਮਗੀਰ ਹੁੰਦੇ ਹੋਏ 19 ਪੈਰ 1704 ਈ. ਨੂੰ ਰਾਏਕੋਟ ਪਹੁੰਚੇ ਜਿੱਥੇ ਨਵਾਬ ਰਾਏ ਕੱਲ੍ਹਾ ਜੀ ਦਾ ਚਰਵਾਰਾ ਨੂਰਾ ਮਾਹੀ ਮੱਝਾਂ ਚਾਰ ਰਿਹਾ ਸੀ। ਪਾਤਸ਼ਾਹ ਨੇ ਦੁੱਧ ਛਕਣ ਲਈ ਕਿਹਾ ਤਾਂ ਨੂਰਾ ਮਾਰੀ ਨੇ ਕਿਹਾ ਕਿ ਕੋਈ ਵੀ ਮੱਝ ਦੁੱਧ ਨਹੀਂ ਦਿੰਦੀ ਤੇ ਗੁਰੂ ਸਾਹਿਬ ਨੇ ਇਕ ਔੰਸਰ ਛੋਟੀ ਵੱਲ ਇਸ਼ਾਰਾ ਕਰਕੇ ਇਕ ਗੰਗਾ ਸਾਗਰ 288 ਮੋਰੀਆਂ ਵਾਲਾ ਆਪਣੇ ਕੋਲੋਂ ਨੂਰਾ ਮਾਹੀ ਨੂੰ ਦਿੱਤਾ ਤੇ ਦੁੱਧ ਚੋਣ ਲਈ ਕਿਹਾ। ਨੂਰੇ ਮਾਹੀ ਨੇ ਦੁੱਧ ਚੋਇਆ ਤੇ ਗੁਰੂ ਸਾਹਿਬ ਨੇ ਛਕਿਆ। ਨਵਾਬ ਰਾਏ ਕੱਲ੍ਹਾ ਜੀ ਵੀ ਗੁਰੂ ਸਾਹਿਬ ਕੋਲ ਆਏ ਤੇ ਸੇਵਾ ਵਿਚ ਲੱਗ ਗਏ। ਇਸ ਰਾਏਕੋਟ ਦੀ ਧਰਤੀ ਤੇ ਨੂਰਾ ਮਾਹੀ ਨੇ ਛੋਟੇ ਸਾਹਿਬਜ਼ਾਦਿਆਂ ਦੀ ਖਬਰ ਲਿਆਂਦੀ ਤੇ ਕਲਗੀਆਂ ਵਾਲੇ ਨੇ ਸ਼ਹੀਦੀ ਦੀ ਖਬਰ ਸੁਣ ਕੇ ਕਾਹੀਂ ਦਾ ਬੂਟਾ ਪੁੱਟ ਕੇ ਕਿਹਾ ਅੱਜ ਤੋਂ ਮੁਗਲਾਂ ਦੀ ਜੜ੍ਹ ਪੁੱਟੀ ਗਈ। ਨਵਾਬ ਰਾਏ ਕੱਲ੍ਹਾ ਜੀ ਨੇ ਹੱਥ ਜੋੜੇ ਕਿ ਗੁਰੂ ਜੀ ਅਸੀਂ ਵੀ ਮੁਸਲਮਾਨ ਹਾਂ ਤਾਂ ਗੁਰੂ ਜੀ ਨੇ ਉਨ੍ਹਾਂ ਨੂੰ ਇਕ ਤਲਵਾਰ ਤੇ ਗੰਗਾ ਸਾਗਰ ਬਖਸ਼ਿਸ਼ ਕਰਕੇ ਬਚਨ ਕੀਤਾ ਕਿ ਜਿੰਨਾ ਚਿਰ ਤੁਸੀਂ ਇਨ੍ਹਾਂ ਦੀ ਸਾਂਭ ਸਤਿਕਾਰ ਕਰੋਂਗੇ ਤੁਹਾਡਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਉਸ ਗੰਗਾ ਸਾਗਰ ਦੇ ਦਰਸ਼ਨ ਕਰਵਾਉਣ ਲਈ ਨਵਾਬ ਰਾਏ ਕੱਲ੍ਹਾ ਜੀ ਦੇ ਨੌਵੇਂ ਵਾਰਸ ਰਾਏ ਅਜੀਜ਼ ਉੱਲਾ ਖਾਂ ਜੀ ਪਹੁੰਚ ਰਹੇ ਹਨ। ਆਪ ਸਰਬੱਤ ਸੰਗਤਾਂ ਨੇ ਗੁਰੂ ਘਰ ਪਹੁੰਚ ਕੇ ਦਰਸ਼ਨ ਕਰਨ ਦੀ ਕ੍ਰਿਪਾਲਤਾ ਕਰਨੀ।
ਵਧੇਰੇ ਜਾਣਕਾਰੀ ਦੇ ਲਈ ਗੁਰਦੁਆਰਾ ਦਸਮੇਸ਼ ਕਲਚਰਲ ਸੈਂਟਰ ਕੈਲਗਰੀ ਦੀ ਪ੍ਰਬੰਧਕ ਕਮੇਟੀ ਨਾਲ ਫੋਨ ਨੰਬਰ 403-590-0970, ਪਾਲ ਸੇਖੋਂ 403-701-4947, ਪ੍ਰ. ਬਲਜਿੰਦਰ ਸਿੰਘ ਗਿੱਲ 403-464-1984 ਚੇਅਰਮੈਨ ਗੁਰਜੀਤ ਸਿੰਘ ਸਿੱਧੂ 587-731-0001 ਅਤੇ ਜਤਿੰਦਰ ਸਿੰਘ ਤੱਤਲਾ 403-973-6618 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Show More

Related Articles

Leave a Reply

Your email address will not be published. Required fields are marked *

Close