Canada

ਫੈਡਰਲ ਸਰਕਾਰ ਵੱਖ ਵੱਖ ਵਿਭਾਗਾਂ ਤੋਂ 15 ਬਿਲੀਅਨ ਡਾਲਰ ਤੋਂ ਵੱਧ ਦੀ ਬਚਤ ਕਰਨ ਦੀ ਯੋਜਨਾ ਬਣਾ ਰਹੀ : ਅਨੀਤਾ ਆਨੰਦ

ਅਲਬਰਟਾ (ਦੇਸ ਪੰਜਾਬ ਟਾਈਮਜ਼)- ਖਜ਼ਾਨਾ ਬੋਰਡ ਦੀ ਪ੍ਰੈਜ਼ੀਡੈਂਟ ਅਨੀਤਾ ਆਨੰਦ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਵੱਖ ਵੱਖ ਵਿਭਾਗਾਂ ਤੋਂ 15 ਬਿਲੀਅਨ ਡਾਲਰ ਤੋਂ ਵੱਧ ਦੀ ਬਚਤ ਕਰਨ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਇਹ ਭਰੋਸਾ ਵੀ ਦਿਵਾਇਆ ਕਿ ਇਸ ਨਾਲ ਆਮ ਨਾਲੋਂ ਜਿ਼ਆਦਾ ਨੌਕਰੀਆਂ ਦਾ ਨੁਕਸਾਨ ਨਹੀਂ ਹੋਵੇਗਾ।
ਆਨੰਦ ਨੇ ਪਿੱਛੇ ਜਿਹੇ ਆਪਣੇ ਸਾਥੀ ਕੈਬਨਿਟ ਮੰਤਰੀਆਂ ਨੂੰ ਪੱਤਰ ਭੇਜ ਕੇ ਅਜਿਹੀਆਂ ਥਾਂਵਾਂ ਦੀ ਪਛਾਣ ਕਰਨ ਲਈ 2 ਅਕਤੂਬਰ ਤੱਕ ਦੀ ਡੈੱਡਲਾਈਨ ਦਿੱਤੀ ਹੈ ਜਿੱਥੇ ਉਹ ਆਪਣੇ ਵਿਭਾਗੀ ਬਜਟ ਵਿੱਚ ਕਟੌਤੀ ਕਰ ਸਕਦੇ ਹਨ। ਅਜਿਹਾ ਹੁਣ ਤੇ 2028 ਦਰਮਿਆਨ ਖਰਚੇ ਨੂੰ 14·1 ਬਿਲੀਅਨ ਡਾਲਰ ਤੱਕ ਘਟਾਉਣ ਤੇ ਆਉਣ ਵਾਲੇ ਸਾਲਾਂ ਵਿੱਚ ਹਰ ਸਾਲ 4·1 ਬਿਲੀਅਨ ਡਾਲਰ ਘਟਾਉਣ ਲਈ ਕੀਤਾ ਜਾ ਰਿਹਾ ਹੈ।
ਵੀਰਵਾਰ ਨੂੰ ਇੱਕ ਇੰਟਰਵਿਊ ਵਿੱਚ ਆਨੰਦ ਨੇ ਆਖਿਆ ਕਿ ਜਿਹੜਾ ਮੁਲਾਂਕਣ ਸਾਡੇ ਵੱਲੋਂ ਕੀਤਾ ਜਾ ਰਿਹਾ ਹੈ ਉਹ ਜਿ਼ੰਮੇਵਾਰ ਮੈਨੇਜਮੈਂਟ ਦਾ ਜ਼ਰੂਰੀ ਹਿੱਸਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਉਹ ਖੁਦ ਤੇ ਉਹ ਸਾਰੇ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਟੈਕਸਦਾਤਾਵਾਂ ਦੇ ਇੱਕ ਇੱਕ ਡਾਲਰ ਦਾ ਮੁੱਲ ਮੋੜਿਆ ਜਾ ਸਕੇ ਤੇ ਇਨ੍ਹਾਂ ਨੂੰ ਹੋਰ ਸੁਚੱਜੇ ਢੰਗ ਨਾਲ ਖਰਚ ਕੀਤਾ ਜਾ ਸਕੇ। ਸਾਨੂੰ ਵਿੱਤੀ ਤੌਰ ਉੱਤੇ ਹੋਰ ਜਿੰ਼ਮੇਵਾਰੀ ਵਾਲੀ ਭੂਮਿਕਾ ਨਿਭਾਉਣ ਦੀ ਲੋੜ ਹੈ।

Show More

Related Articles

Leave a Reply

Your email address will not be published. Required fields are marked *

Close