National

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਅੱਜ ਛੱਤੀਸਗੜ੍ਹ ਦੇ ਦੌਰੇ ’ਤੇ

ਰਾਏਪੁਰ- ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਇੱਕ ਦਿਨਾਂ ਦੌਰੇ ‘ਤੇ ਹਨ। ਪੰਜ ਮਹੀਨਿਆਂ ਵਿੱਚ ਇਹ ਉਨ੍ਹਾਂ ਦਾ ਤੀਜਾ ਦੌਰਾ ਹੈ। ਰਾਜ ਵਿੱਚ ਇਸ ਸਾਲ ਦੇ ਅੰਤ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਕੇਜਰੀਵਾਲ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹੋਣਗੇ ਅਤੇ ਦੋਵੇਂ ਬਾਅਦ ਦੁਪਹਿਰ ਰਾਏਪੁਰ ਹਵਾਈ ਅੱਡੇ ਦੇ ਸਾਹਮਣੇ ਜੈਨਾਮ ਮਾਨਸ ਭਵਨ ਵਿੱਚ ਪਾਰਟੀ ਵਰਕਰਾਂ ਦੇ ਸੰਮੇਲਨ ਨੂੰ ਸੰਬੋਧਨ ਕਰਨਗੇ। ਇਸ ਮੌਕੇ ਉਹ ਰਾਜ ਵਾਸੀਆਂ ਲਈ ਗਾਰੰਟੀ ਕਾਰਡ ਜਾਰੀ ਕਰਨਗੇ, ਜਿਸ ਵਿੱਚ ਦੱਸਿਆ ਜਾਵੇਗਾ ਕਿ ਜੇ ਪਾਰਟੀ ਸੱਤਾ ਵਿੱਚ ਆਈ ਤਾਂ ਉਹ ਕੀ ਕੀ ਕੰਮ ਕਰੇਗੀ।

Show More

Related Articles

Leave a Reply

Your email address will not be published. Required fields are marked *

Close