International

ਪਾਕਿ ਸਾਬਕਾ PM ਇਮਰਾਨ ਖਾਨ ‘ਤੇ ਨੈਸ਼ਨਲ ਸੀਕ੍ਰੇਟ ਚੋਰੀ ਕਰਨ ਦਾ ਮਾਮਲਾ ਦਰਜ, ਹੋ ਸਕਦੀ ਹੈ 10 ਸਾਲ ਦੀ ਸਜ਼ਾ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ‘ਤੇ ਨੈਸ਼ਨਲ ਸੀਕ੍ਰੇਟ (ਸਾਈਫਰ ਜਾਂ ਜਾਂ ਡਿਪਲੋਮੈਟਿਕ ਨੋਟ) ਚੋਰੀ ਕਰਨ ਦੇ ਦੋਸ਼ ਵਿਚ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਸਪੈਸ਼ਲ ਜੁਆਇੰਟ ਇਨਵੈਸਟੀਗੇਸ਼ਨ ਟੀਮ ਕਰ ਰਹੀ ਹੈ। ਇਸ ਨੇ ਅਟਕ ਜੇਲ੍ਹ ਵਿਚ 12 ਦਿਨ ਤੋਂ ਕੈਦ ਖਾਨ ਤੋਂ 5 ਘੰਟੇ ਪੁੱਛਗਿਛ ਕੀਤੀ।

ਇਹ ਸਾਈਫਰ ਪਿਛਲੇ ਸਾਲ ਮਾਰਚ ਵਿਚ ਅਮਰੀਕਾ ਵਿਚ ਤਾਇਨਾਨਤ ਪਾਕਿਸਤਾਨ ਅੰਬੈਸਡਰ ਅਸਦ ਮਜੀਦ ਖਾਨ ਨੇ ਵਿਦੇਸ਼ ਮੰਤਰਾਲੇ ਨੂੰ ਭੇਜਿਆ ਸੀ। ਖਾਨ ਨੇ ਇਸ ਨੂੰ ਪੜ੍ਹਨ ਦੇ ਬਹਾਨੇ ਆਪਣੇ ਕੋਲ ਰੱਖ ਲਿਆ ਤੇ ਬਾਅਦ ਵਿਚ ਕਿਹਾ ਕਿ ਇਹ ਲੈਟਰ ਗੁਆਚ ਗਿਆ ਹੈ। ਇਹ ਨੈਸ਼ਨਲ ਸੀਕ੍ਰੇਸੀ ਐਕਟ ਖਿਲਾਫ ਹੈ। ਜੇਕਰ ਖਾਨ ਦੋਸ਼ੀ ਪਾਏ ਗਏ ਤਾਂ ਉਨ੍ਹਾਂ ਨੂੰ 10 ਸਾਲ ਦੀ ਸਜ਼ਾ ਹੋ ਸਕਦੀ ਹੈ।

‘ਸਾਈਫਰ ਗੇਟ ਜਾਂ ਕੇਬਲ ਗੇਟ ਜਾਂ ਨੈਸ਼ਨਲ ਸੀਕ੍ਰੇਟ ਗੇਟ’ ਕੇਸ ਵਿਚ ਇਮਰਾਨ ਦਾ ਫਸਣਾ ਤੈਅ ਮੰਨਿਆ ਜਾ ਰਿਹਾ ਹੈ। ਇਸ ਦੀ ਵਜ੍ਹਾ ਹੈ ਕਿ ਜਦੋਂ ਉਹ ਪ੍ਰਧਾਨ ਮੰਤਰੀ ਸਨ ਉਦੋਂ ਆਜਮ ਖਾਨ ਉਨ੍ਹਾਂ ਦੇ ਚੀਫ ਸੈਕ੍ਰੇਟਰੀ ਸਨ। ਆਜਮ ਤੋਂ ਜੁਆਇੰਟ ਇਨਵੈਸਟੀਗੇਸ਼ਨ ਟੀਮ ਦੋ ਵਾਰ ਪੁੱਛਗਿਛ ਕਰ ਚੁੱਕੀ ਹੈ। ਆਜਮ ਨੇ ਬਿਲਕੁਲ ਸਾਫ ਕਿਹਾ ਹੈ ਕਿ ਉਨ੍ਹਾਂ ਨੇ ਇਹ ਸਾਈਫਰ ਇਮਰਾਨ ਨੂੰ ਦਿੱਤਾ ਸੀ। ਬਾਅਦ ਵਿਚ ਆਜਮ ਨੇ ਜਦੋਂ ਇਸ ਨੂੰ ਖਾਨ ਤੋਂ ਵਾਪਸ ਮੰਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਗੁੰਮ ਹੋ ਗਿਆ ਹੈ।

ਹੈਰਾਨੀ ਦੀ ਗੱਲ ਹੈ ਕਿ ਖਾਨ ਨੇ ਬਾਅਦ ਵਿਚ ਇਹੀ ਸਾਈਫਰ ਕਈ ਰੈਲੀਆਂ ਵਿਚ ਖੁੱਲ੍ਹੇਆਮ ਲਹਿਰਾਇਆ। ਖਾਨ ਨੇ ਕਿਹਾ ਕਿ ਇਹ ਉਹ ਸਬੂਤ ਹੈ ਜੋ ਸਾਬਤ ਕਰਦਾ ਹੈ ਕਿ ਮੇਰੀ ਸਰਕਾਰ ਅਮਰੀਕਾ ਦੇ ਇਸ਼ਾਰੇ ‘ਤੇ ਫੌਜ ਨੇ ਡੇਗੀ। ਆਜਮ ਦੇ ਇਕਬਾਲੀਆ ਬਿਆਨ ਨੇ ਇਹ ਤੈਅ ਕਰ ਦਿੱਤਾ ਹੈ ਕਿ ਇਮਰਾਨ ਚਾਹ ਕੇ ਵੀ ਇਸ ਨੂੰ ਨਕਾਰ ਨਹੀਂ ਸਕਣਗੇ।

ਇਸ ਤੋਂ ਇਲਾਵਾ ਖਾਨ ਦਾ ਇਕ ਆਡੀਓ ਟੇਪ ਵੀ ਵਾਇਰਲ ਹੋਇਆ ਸੀ। ਇਸ ਵਿਚ ਇਮਰਾਨ ਉਸ ਸਮੇਂ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਤੇ ਆਜਮ ਖਾਨ ਦੀਆਂ ਆਵਾਜ਼ਾਂ ਸਨ। ਫੋਰੈਂਸਿੰਕ ਜਾਂਚ ਵਿਚ ਇਹ ਸਾਬਤ ਹੋ ਚੁੱਕਾ ਹੈ ਕਿ ਇਹ ਆਡੀਓ ਸਹੀ ਹੈ, ਇਸ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ ਸੀ। ਟੇਪ ਵਿਚ ਖਾਨ ਕੁਰੈਸ਼ੀ ਤੇ ਆਜਮ ਨੂੰ ਕਹਿੰਦੇ ਹਨ-ਹੁਣ ਅਸੀਂ ਇਸ ਸਾਈਫਰ ਨੂੰ ਰੈਲੀਆਂ ਵਿਚ ਦਿਖਾ ਕੇ ਇਸ ਨਾਲ ਖੇਡਾਂਗੇ।

ਪਿਛਲੇ ਸਾਲ ਅਪ੍ਰੈਲ ਵਿਚ ਸਰਕਾਰ ਡਿਗਣ ਦੇ ਬਾਅਦ ਇਮਰਾਨ ਵੱਲੋਂ ਲਗਾਤਾਰ ਦਾਅਵਾ ਕੀਤਾ ਗਿਆ ਕਿ ਇਹ ਲੈਟਰ ਅਮਰੀਕੀ ਸਟੇਟ ਡਿਪਾਰਟਮੈਂਟ ਯਾਨੀ ਫਾਰੇਨ ਮਨਿਸਟਰੀ ਵੱਲੋਂ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੂੰ ਭੇਜਿਆ ਗਿਆ। ਇਮਰਾਨ ਦਾ ਦਾਅਵਾ ਰਿਹਾ ਕਿ ਬਾਇਡੇਨ ਐਡਮਿਨੀਸਟ੍ਰੇਸ਼ਨ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ‘ਤੇ ਨਹੀਂ ਦੇਖਣਾ ਚਾਹੁੰਦੀ ਸੀ ਤੇ ਅਮਰੀਕਾ ਦੇ ਇਸ਼ਾਰੇ ‘ਤੇ ਉਨ੍ਹਾਂ ਖਿਲਾਫ ਬੇਭਰੋਸਗੀ ਪ੍ਰਸਤਾਵ ਲਿਆਂਦਾ ਗਿਆ ਸੀ।

ਸਭ ਤੋਂ ਜ਼ਰੂਰੀ ਇਹ ਜਾਣਨਾ ਹੈ ਕਿ ਇਮਰਾਨ ਜੋ ਕਾਗਜ਼ ਦਿਖਾ ਰਹੇ ਸਨ ਉਹ ਅਸਲ ਵਿਚ ਕੀ ਹੈ। ਪਾਕਿਸਤਾਨ ਦੇ ਸੀਨੀਅਰ ਜਰਨਲਿਸਟ ਰਿਜਵਾਨ ਰਜੀ ਮੁਤਾਬਕ ਇਹ ਕਾਗਜ਼ ਝੂਠ ਦੇ ਸਿਵਾਏ ਕੁਝ ਨਹੀਂ ਸੀ। ਕੁਝ ਮਹੀਨੇ ਪਹਿਲਾਂ ਤਕ ਅਮਰੀਕਾ ਵਿਚ ਪਾਕਿਸਤਾਨ ਦੇ ਰਾਜਦੂਤ ਸਨ ਅਸਦ ਮਜੀਦ। ਉਨ੍ਹਾਂ ਬਾਰੇ ਇਹ ਜਾਣਨਾ ਬੇਹੱਦ ਜ਼ਰੂਰੀ ਹੈ ਕਿ ਉਹ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ ਦੇ ਮੈਂਬਰ ਤੇ ਇਮਰਾਨ ਦੇ ਖਾਸ ਦੋਸਤ ਸਨ।

ਰਜੀ ਅੱਗੇ ਕਹਿੰਦੇ ਹਨ ਕਿ ਇਮਰਾਨ ਨੇ ਮਜੀਦ ਨੂੰ ਇਕ ਮਿਸ਼ਨ ਸੌਂਪਿਆ ਕਿ ਕਿਸ ਤਰ੍ਹਾਂ ਜੋ ਬਾਇਡੇਨ ਇਕ ਫੋਨ ਇਮਰਾਨ ਨੂੰ ਕਰ ਲੈਣ। ਇਹ ਹੋ ਨਹੀਂ ਸਕਿਆ। ਫਿਰ ਖਾਨ ਨੇ ਮਜੀਦ ਨੂੰ ਕਿਹਾ ਕਿ ਉਹ ਇਹ ਦੱਸਣ ਕਿ ਬਾਇਡੇਨ ਐਡਮਿਨੀਸਟ੍ਰੇਸ਼ਨ ਇਮਰਾਨ ਸਰਕਾਰ ਤੇ ਪਾਕਿਸਤਾਨ ਨੂੰ ਲੈ ਕੇ ਕੀ ਸੋਚ ਰੱਖਦੀ ਹੈ। ਜਵਾਬ ਵਿਚ ਮਜੀਦ ਨੇ ਵਧਾ ਚੜ੍ਹਾ ਕੇ ਇੰਟਰਨਲ ਮੇਮੋ ਲਿਖਿਆ। ਇਸ ਵਿਚ ਦੱਸਿਆ ਗਿਆ ਕਿ ਵ੍ਹਾਈਟ ਹਾਊਸ ਨੂੰ ਲੱਗਦਾ ਹੈ ਕਿ ਇਮਰਾਨ ਸਰਕਾਰ ਦੇ ਰਹਿੰਦੇ ਪਾਕਿਸਤਾਨ ਨਾਲ ਰਿਸ਼ਤੇ ਬੇਹਤਰ ਨਹੀਂ ਹੋ ਸਕਦੇ।

Show More

Related Articles

Leave a Reply

Your email address will not be published. Required fields are marked *

Close