Entertainment

ਨੀਰੂ ਬਾਜਵਾ ਨੇ ‘ਬੂਹੇ ਬਾਰੀਆਂ’ ਫਿਲਮ ਦਾ ਨਵਾਂ ਪੋਸਟਰ ਕੀਤਾ ਸ਼ੇਅਰ

ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਭਿਨੇਤਰੀ ਹੈ। ਇੰਨੀਂ ਦਿਨੀਂ ਉਹ ਖੂਬ ਸੁਰਖੀਆਂ ਬਟੋਰ ਰਹੀ ਹੈ। ਇਸੇ ਸਾਲ ਅਦਾਕਾਰਾ ਦੀ ਫਿਲਮ ‘ਕਲੀ ਜੋਟਾ’ ਰਿਲੀਜ਼ ਹੋਈ ਸੀ। ਜਿਸ ਨੂੰ ਸਾਰੇ ਪਾਸਿਓਂ ਸਕਾਰਤਮਕ ਹੁੰਗਾਰਾ ਮਿਲਿਆ ਸੀ। ਇੱਥੋਂ ਤੱਕ ਕਿ ਆਲੋਚਕਾਂ ਨੇ ਵੀ ਫਿਲਮ ਨੂੰ ਖੂਬ ਪਸੰਦ ਕੀਤਾ ਸੀ।

ਇਸ ਤੋਂ ਬਾਅਦ ਹੁਣ ਨੀਰੂ ਔਰਤਾਂ ‘ਤੇ ਕੇਂਦਰਿਤ ਇੱਕ ਹੋਰ ਫਿਲਮ ‘ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਦਾ ਨਾਮ ਹੈ ‘ਬੂਹੇ ਬਾਰੀਆਂ’। ਇਸ ਫਿਲਮ ਦਾ ਅਧਿਕਾਰਤ ਪੋਸਟਰ ਨੀਰੂ ਨੇ ਹਾਲ ਹੀ ‘ਚ ਸ਼ੇਅਰ ਕੀਤਾ ਸੀ। ਫਿਲਮ ਦੇ ਪੋਸਟਰ ‘ਤੇ ਸਿਰਫ ਔਰਤਾਂ ਹੀ ਦਿਖਾਈ ਦੇ ਰਹੀਆਂ ਸੀ, ਜਿਸ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫਿਲਮ ਔਰਤਾਂ ਦੀ ਕਹਾਣੀ ‘ਤੇ ਆਧਾਰਿਤ ਹੋਣ ਵਾਲੀ ਹੈ।

 

Show More

Related Articles

Leave a Reply

Your email address will not be published. Required fields are marked *

Close