International

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਸ਼ੈੱਫ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਸਾਬਕਾ ਅਮਰੀਕੀ ਰਾਸ਼ਟਰਪਤੀ ੳਬਾਮਾ ਹੋਏ ਭਾਵੁਕ

ਵਾਸ਼ਿੰਗਟਨ (ਰਾਜ ਗੋਗਨਾ)-ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਓਬਾਮਾ ਨੇ ਆਪਣੇ ਨਿੱਜੀ ਸ਼ੈੱਫ ਦੀ ਮੌਤ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਜਿਸ ਦੀ ਲਾਸ਼ ਬੀਤੇਂ ਦਿਨ ਇਕ ਛੱਪੜ ਵਿੱਚੋ ਮਿਲੀ ਹੈ।ਪੁਲਿਸ ਉਸ ਦੀ ਭੇਦਭਰੀ ਹੋਈ ਮੋਤ ਦੇ ਇਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।ਅਮਰੀਕਾ ਦੇ ਮੈਸੇਚਿਉਸੇਟਸ ਸੂਬੇ ਦੇ ਇਲਾਕੇ ਦੀ ਪੁਲਿਸ ਨੇ ਸੈੱਫ ਦਾ ਨਾਂ ਟੈਫਾਰੀ ਕੈਂਪਬੈਲ ਸੀ ਜਿਸ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ੳਬਾਮਾ ਦਾ ਸੈੱਫ (ਰਸੋਈਏ) ਜਿਸ ਦੀ ਲਾਸ਼ ਮਾਰਥਾ ਦੇ ਵਾਈਨਯਾਰਡ ਦੇ ਨੇੜੇ ਇੱਕ ਛੱਪੜ ਦੇ ਕੋਲ ਮਿਲੀ ਹੈ,ਪੁਲਿਸ ਵੱਲੋਂ ਪੂਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।ਸਥਾਨਕ ਪੁਲਿਸ ਵੱਲੋਂ ਜਾਰੀ ਬਿਆਨ ਮੁਤਾਬਕ 45 ਸਾਲਾ ਟਾਫਾਰੀ ਕੈਂਪਬੈਲ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਲਈ ਕੰਮ ਕਰਦਾ ਸੀ। ਉਹ ਮਾਰਥਾ ਦੇ ਵਿਨਯਾਰਡ ਨੂੰ ਦੇਖਣ ਆਇਆ ਸੀ,ਲੰਘੇ ਐਤਵਾਰ ਸ਼ਾਮ ਤੋਂ ਲਾਪਤਾ ਸੀ। ਇਸ ਦੌਰਾਨ ਉਹ ਪਾਣੀ ਦੇ ਹੇਠਾਂ ਚਲਾ ਗਿਆ, ਉਸ ਨੇ ਕੁਝ ਸੰਘਰਸ਼ ਕੀਤਾ ਪਰ ਉਸ ਤੋਂ ਬਾਅਦ ਉਹ ਜਿੰਦਗੀ ਭਰ ਵਾਪਸ ਨਹੀਂ ਆ ਸਕਿਆ, ਤੇ ਉਸ ਦੀ ਮੌਤ ਹੋ ਗਈ ਇਸ ਦੌਰਾਨ ਝੀਲ ‘ਚ ਮੌਜੂਦ ਹੋਰ ਲੋਕਾਂ ਨੇ ਸੈੱਫ ਟਾਫਾਰੀ ਕੈਂਪਬੈਲ ਨੂੰ ਡੁੱਬਦੇ ਦੇਖਿਆ। ਪਾਣੀ ‘ਚ ਸਰਫਿੰਗ ਕਰਨ ਗਏ ਟਾਫਾਰੀ ਕੈਂਪਬੈਲ ਨੇ ਉਸ ਸਮੇਂ ਲਾਈਫ ਜੈਕੇਟ ਵੀ ਨਹੀਂ ਪਾਈ ਹੋਈ ਸੀ।
ਅਤੇ ਸੋਮਵਾਰ ਨੂੰ ਪੁਲਸ ਨੇ ਝੀਲ ਦੇ ਅੰਦਰੋਂ ਟਾਫਾਰੀ ਕੈਂਪਬੈਲ ਦੀ ਲਾਸ਼ ਬਰਾਮਦ ਕੀਤੀ। ਬਰਾਕ ਅਤੇ ਮਿਸ਼ੇਲ ਓਬਾਮਾ ਨੇ ਆਪਣੇ ਸ਼ੈੱਫ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਹਿਲੀ ਮੁਲਾਕਾਤ ਵ੍ਹਾਈਟ ਹਾਊਸ ‘ਚ ਹੋਈ ਸੀ, ਟਫਾਰੀ ਕੈਂਪਬੈਲ ਆਪਣਾ ਅੱਠ ਸਾਲ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਵੀ ਉਨ੍ਹਾਂ ਦੇ ਨਾਲ ਹੀ ਰਹੇ।ਓਬਾਮਾ ਪਰਿਵਾਰ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਸਾਡੇ ਪਰਿਵਾਰ ਦਾ ਇਕ ਹਿੱਸਾ ਸੀ, ਜਦੋਂ ਅਸੀਂ ਮਿਲੇ ਤਾਂ ਉਹ ਸੂਸ ਸ਼ੈੱਫ ਸਨ। ਉਸ ਦੇ ਸਿਰਜਣਾਤਮਕ ਭੋਜਨ ਅਤੇ ਵਿਚਾਰਾਂ ਨੇ ਵ੍ਹਾਈਟ ਹਾਊਸ ਵਿਚ ਹਰ ਕਿਸੇ ਨੂੰ ਰੁਝੇ ਰੱਖਿਆ, ਉਸ ਤੋਂ ਬਾਅਦ ਅਸੀਂ ਸੰਪਰਕ ਵਿਚ ਰਹੇ ਅਤੇ ਉਸ ਨੂੰ ਚੰਗੀ ਤਰ੍ਹਾਂ ਜਾਣਿਆ। ਜਦੋਂ ਅਸੀਂ ਵ੍ਹਾਈਟ ਹਾਊਸ ਛੱਡਿਆ, ਅਤੇ ਅਸੀਂ ਉਸ ਨੂੰ ਕੰਮ ਕਰਨ ਲਈ ਕਿਹਾ ਜੋ ਸਾਡੇ ਲਈ ਕੰਮ ਕਰਦਾ ਰਿਹਾ।
ਸਥਾਨਕ ਪੁਲਿਸ ਅਜੇ ਵੀ ਟਾਫਾਰੀ ਕੈਂਪਬੈਲ ਦੀ ਮੌਤ ਦੀ ਜਾਂਚ ਕਰ ਰਹੀ ਹੈ ਅਤੇ ਅਜੇ ਤੱਕ ਕੋਈ ਠੋਸ ਕਾਰਨ ਨਹੀਂ ਦੱਸਿਆ ਗਿਆ ਹੈ। ਟਾਫਾਰੀ ਕੈਂਪਬੈਲ ਆਪਣੇ ਪਿੱਛੇ ਪਤਨੀ ਅਤੇ ਦੋ ਜੁੜਵਾਂ ਬੱਚੇ ਛੱਡ ਗਿਆ ਹੈ।ਇਥੇ ਦੱਸਣਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ 2008 ਤੋਂ 2016 ਤੱਕ ਅਮਰੀਕਾ ਦੇ ਰਾਸ਼ਟਰਪਤੀ ਰਹੇ ਸਨ, ਜਿਸ ਦੌਰਾਨ ਟੈਫਾਰੀ ਕੈਂਪਬੈਲ ਨੇ ਉਨ੍ਹਾਂ ਨਾਲ ਕੰਮ ਕੀਤਾ ਸੀ। 2016 ਤੋਂ ਬਾਅਦ ਵੀ ਉਹ ਨਿੱਜੀ ਪੱਧਰ ‘ਤੇ ਓਬਾਮਾ ਪਰਿਵਾਰ ਨਾਲ ਉਹਨਾਂ ਦੇ ਘਰ ਵਿੱਚ ਕੰਮ ਕਰ ਰਿਹਾ ਸੀ।

Show More

Related Articles

Leave a Reply

Your email address will not be published. Required fields are marked *

Close