International

ਫਲੋਰਿਡਾ ਵਿਚ ਇਕ 10 ਸਾਲ ਦੀ ਬੱਚੀ 133 ਡਿਗਰੀ ਫਾਰਨਹੀਟ ਤਾਪਮਾਨ ਵਿਚ 5 ਘੰਟੇ ਰਹੀ ਕਾਰ ਵਿੱਚ ਬੰਦ , ਹੋਈ ਮੌਤ, ਇਕ ਔਰਤ ਨੂੰ ਕੀਤਾ ਗਿ੍ਰਫਤਾਰ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਫਲੋਰਿਡਾ ਦੀ ਇਕ ਔਰਤ ਨੂੰ 10 ਸਾਲ ਦੀ ਬੱਚੀ ਦੀ ਮੌਤ ਦੇ ਮਾਮਲੇ ਵਿਚ ਹੱਤਿਆ ਦੇ ਗੰਭੀਰ ਦੋਸ਼ਾਂ ਤਹਿਤ ਗਿ੍ਰਫਤਾਰ ਕੀਤਾ ਹੈ। ਬੇਕਰ ਕਾਊਂਟੀ ਸ਼ੈਰਿਫ ਦਫਤਰ ਦੀ ਗਿ੍ਰਫਤਾਰੀ ਰਿਪੋਰਟ ਅਨੁਸਾਰ ਇਕ 10 ਸਾਲ ਦੀ ਬੱਚੀ, ਜਿਸ ਨੂੰ ਇਹ ਔਰਤ ਆਪਣੇ ਨਾਲ ਲੈ ਕੇ ਗਈ ਸੀ, ਇਕ ਕਾਰ ਵਿਚੋਂ ਬੇਸ਼ੁੱਧ ਹਾਲਤ ਵਿਚ ਮਿਲੀ ਸੀ ਜਿਸ ਕਾਰ ਦਾ ਅੰਦਰਲਾ ਤਾਪਮਾਨ 133 ਡਿਗਰੀ ਤੋਂ ਵਧ ਸੀ। ਰਿਪੋਰਟ ਅਨੁਸਾਰ ਰੌਂਡਾ ਜੈਵਲ ਨਾਮੀ ਔਰਤ ਵਿਰੁੱਧ ਦੋਸ਼ ਹੈ ਕਿ ਉਸ ਨੇ ਬੱਚੀ ਨੂੰ ਘੱਟੋ ਘੱਟ 5 ਘੰਟੇ ਇਕ ਕਾਰ ਵਿਚ ਬੰਦ ਰਖਿਆ ਜਿਸ ਕਾਰਨ ਉਸ ਦੀ ਗਰਮੀ ਤੇ ਘੁਟਣ ਕਾਰਨ ਮੌਤ ਹੋ ਗਈ। ਰਿਪੋਰਟ ਅਨੁਸਾਰ ਜੈਵਲ ਨੇ 10 ਸਾਲ ਦੀ ਬੱਚੀੇ ਸਮੇਤ 3 ਹੋਰ ਬੱਚਿਆਂ ਨਾਲ ਸਮਾਂ ਬਿਤਾਉਣਾ ਸੀ। ਉਸ ਨੇ ਬੱਚੀ ਨੂੰ ਉਸ ਦੇ ਮਾਪਿਆਂ ਦੇ ਘਰੋਂ ਲਿਆ ਤੇ ਦੂਸਰੀ ਜਗਾ ’ਤੇ ਚਲੀ ਗਈ ਜਿਥੇ 3 ਹੋਰ ਬੱਚੇ ਮੌਜੂਦ ਸਨ। ਜੈਵਲ ਨੇ ਜਾਂਚਕਾਰਾਂ ਨੂੰ ਦੱਸਿਆ ਕਿ ਜਦੋਂ ਉਹ ਦੂਸਰੀ ਜਗਾ ’ਤੇ ਪੁੱਜੀ ਤਾਂ ਉਸ ਨੇ ਸਮਝਿਆ ਕਿ ਬੱਚੀ ਸੌਂ ਗਈ ਹੈ ਤੇ ਉਹ ਉਸ ਨੂੰ ਕਾਰ ਵਿਚ ਛੱਡ ਕੇ ਘਰ ਦੇ ਅੰਦਰ ਚਲੀ ਗਈ। ਉਹ ਦੂਸਰੇ ਬੱਚਿਆਂ ਨਾਲ ਗੱਲਾਂਬਾਤਾਂ ਵਿਚ ਏਨਾ ਰੁਝ ਗਈ ਕਿ ਬੱਚੀ ਨੂੰ ਭੱਲ ਗਈ। ਬੱਚੀ ਦੀ ਮਾਂ ਜਦੋਂ ਉਸ ਨੂੰ ਲੈਣ ਗਈ ਤਾਂ ਉਸ ਨੇ ਵੇਖਿਆ ਕਿ ਉਸ ਦੀ ਬੱਚੀ ਅੱਤ ਦੀ ਗਰਮੀ ਵਿਚ ਕਾਰ ਵਿੱਚ ਬੰਦ ਹੈ। ਬੱਚੀ ਨੂੰ ਕਾਰ ਵਿਚੋਂ ਕੱਢ ਕੇ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਮੈਡੀਕਲ ਸਟਾਫ ਅਨੁਸਾਰ ਬੱਚੀ ਦਾ ਅੰਦਰਲਾ ਤਾਪਮਾਨ 110 ਡਿਗਰੀ ਫਾਰਨਹੀਟ ਸੀ ਤੇ ਉਸ ਦੀ ਚਮੜੀ ਬਹੁਤ ਗਰਮ ਸੀ। ਜੈਵਲ ਨੂੰ ਗਿ੍ਰਫਤਾਰ ਕਰਕੇ ਬੇਕਰ ਕਾਊਂਟੀ ਡਿਟੈਨਸ਼ਨ ਸੈਂਟਰ ਵਿਚ ਲਿਜਾਇਆ ਗਿਆ ਹੈ।

Show More

Related Articles

Leave a Reply

Your email address will not be published. Required fields are marked *

Close