International

ਜਾਪਾਨੀ ਕੰਪਨੀ ਨੇ ਕੱਢਿਆ ਅਨੋਖਾ ਤਰੀਕਾ, ਦਫਤਰ ‘ਚ ‘ਝਪਕੀ’ ਲੈ ਸਕਣਗੇ ਮੁਲਾਜ਼ਮ

ਜਾਪਾਨ ਨੇ ਟੈਕਨਾਲੋਜੀ ਦੇ ਮਾਮਲੇ ਵਿਚ ਇੰਨੀ ਤਰੱਕੀ ਕਰ ਲਈ ਹੈ ਕਿ ਇਹ ਕੋਸ਼ਿਸ਼ ਕਰਦਾ ਰਹਿੰਦਾ ਹੈ ਕਿ ਕਿਵੇਂ ਇਨਸਾਨਾਂ ਨੂੰ ਵੱਧ ਤੋਂ ਵੱਧ ਆਰਾਮ ਦਿੱਤਾ ਜਾ ਸਕੇ। ਹਾਲ ਹੀ ‘ਚ ਜਾਪਾਨ ਦੀ ਇਕ ਕੰਪਨੀ ਦਫਤਰ ‘ਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਸਹੂਲਤ ਲਈ ਇਕ ਨਵਾਂ ਆਈਡੀਆ ਲੈ ਕੇ ਆਈ ਹੈ। ਕੰਪਨੀ ਨੇ ਦਫਤਰ ‘ਚ ਕੰਮ ਕਰਨ ਵਾਲੇ ਲੋਕਾਂ ਨੂੰ ‘ਪਾਵਰ-ਨੈਪ’ (ਝਪਕੀ) ਦੀ ਸਹੂਲਤ ਮੁਹੱਈਆ ਕਰਵਾਈ ਹੈ। ਜਾਪਾਨ ਦੀ ਇਕ ਕੰਪਨੀ 9“OK9 ਨੇ ਆਪਣੇ ਦਫਤਰ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਕੁਰਸੀ ਨੂੰ ਇਸ ਤਰ੍ਹਾਂ ਬਣਾਇਆ ਹੈ ਕਿ ਇਸ ਨੂੰ ਝੁਕ ਕੇ ਬਿਸਤਰੇ ਵਿਚ ਬਦਲਿਆ ਜਾ ਸਕਦਾ ਹੈ। ਜਿਸ ਤੋਂ ਬਾਅਦ ਇਸ ਦੇ ਕਰਮਚਾਰੀ ਆਰਾਮ ਨਾਲ ਕੰਮ ਦੌਰਾਨ ਜ਼ਰੂਰੀ ‘ਪਾਵਰ ਨੈਪ’ ਲੈ ਸਕਦੇ ਹਨ। ਇੰਸਟਾਗ੍ਰਾਮ ‘ਤੇ ਦੌਲਤ ਆਈਡੀ ਵੱਲੋਂ ਸ਼ੇਅਰ ਕੀਤੀ ਗਈ ਇੱਕ ਫੋਟੋ ਅਤੇ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਕਰਮਚਾਰੀ ਦਫਤਰ ਵਿੱਚ ਕੁਰਸੀ ਨੂੰ ਬਿਸਤਰੇ ਵਿੱਚ ਬਦਲ ਕੇ ਦਿਨ ਵਿੱਚ ਅੱਧੇ ਘੰਟੇ ਦੀ ਨੀਂਦ ਲੈ ਰਿਹਾ ਹੈ।

Show More

Related Articles

Leave a Reply

Your email address will not be published. Required fields are marked *

Close