Canada

23ਵੇਂ ਗਦਰੀ ਬਾਬਿਆਂ ਦੇ ਮੇਲੇ ’ਚ ਕਮਿਊਨਿਟੀ ਪ੍ਰਤੀ ਦਿੱਤੀਆਂ ਸੇਵਾਵਾਂ ਲਈ ਨਾਮਵਰ ਸ਼ਖਸੀਅਤਾਂ ਦਾ ਹੋਵੇਗਾ ਸਨਮਾਨ

ਕੈਲਗਰੀ (ਦੇਸ ਪੰਜਾਬ ਟਾਈਮਜ਼)- 23ਵੇਂ ਗਦਰੀ ਬਾਬਿਆਂ ਦੇ ਮੇਲੇ ’ਚ ਕਮਿਊਨਿਟੀ ਪ੍ਰਤੀ ਅਮਥੱਕ ਮਿਹਨਤ ਕਰਨ ਅਤੇ ਲੋੜਵੰਦਾਂ ਲਈ ਹਮੇਸ਼ਾ ਤੱਤਪਰ ਰਹਿਣ ਵਾਲੀਆਂ ਨਾਮਵਰ ਸਖਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਇੰਡੋ ਫੈਸਟ ਗਦਰੀ ਮੇਲਾ ਫਾਊਂਡੇਸ਼ਨ ਦੇ ਟੀਮ ਮੈਂਬਰਾਂ ਵੱਲੋਂ ਕੀਤਾ ਗਿਆ। ਫਾਊਂਡੇਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ 23ਵਾਂ ਗਦਰੀ ਬਾਬਿਆਂ ਦਾ ਮੇਲਾ 4 ਅਗਸਤ ਦਿਨ ਸ਼ੁੱਕਰਵਾਰ ਨੂੰ ਕਵੀ ਦਰਬਾਰ ਦੇ ਰਾਹੀਂ ਸ਼ੁਰੂ ਹੋਵੇਗਾ ਅਤੇ 5 ਅਗਸਤ ਦਿਨ ਸ਼ਨੀਵਾਰ ਨੂੰ ਮੇਲਾ ਮਾਵਾਂ ਧੀਆਂ ਦਾ ਅਤੇ 6 ਅਗਸਤ ਦਿਨ ਐਤਵਾਰ ਨੂੰ ਖੁੱਲ੍ਹਾ ਅਖਾੜਾ ਲੱਗੇਗਾ। ਉਨ੍ਹਾਂ ਦੱਸਿਆ ਕਿ ਮੇਲੇ ਵਿਚ ਪੰਜਾਬੀ ਸੰਗੀਤ ਇੰਡਸਟਰੀ ਦੇ ਮਸ਼ਹੂਰ ਗਾਇਕ ਹਾਜ਼ਰੀ ਲਗਾਉਣਗੇ। ਇਸ ਵਾਰ ਮੇਲੇ ਦੀ ਖਾਸ ਗੱਲ ਇਹ ਹੈ ਕਿ ਇਹ ਮੇਲਾ ਤਿੰਨੋਂ ਦਿਨ ਪ੍ਰੇਰੀ ਵਿੰਡ ਦੀਆਂ ਗਰਾਉਂਡਾਂ ਵਿਚ ਕਰਵਾਇਆ ਜਾ ਰਿਹਾ ਹੈ। ਮੇਲੇ ਦੀਆਂ ਤਿਆਰੀਆਂ ਬਹੁਤ ਵਧੀਆ ਢੰਗ ਨਾਲ ਚੱਲ ਰਹੀਆਂ ਹਨ। ਮੇਲੇ ’ਚ ਲੱਗਣ ਵਾਲੀ ਮੁੱਖ ਸਟੇਜ ’ਤੇ ਹੋਟ ਸਪੋਟ ਲੈਣ ਜਾਂ ਮੇਲੇ ’ਚ ਆਪਣਾ ਬਿਜਨੈੱਸ ਸਟਾਲ ਬੁੱਕ ਕਰਵਾਉਣ ਦੇ ਲਈ 403-827-9293 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਮੇਲੇ ਵਿਚ ਸ਼ਾਮਲ ਹੋਣ ਲਈ ਭੰਗੜੇ ਗਿੱਧੇ ਦੀਆਂ ਟੀਮਾਂ, ਕਵੀ ਅਤੇ ਹੋਰ ਕਲਾਕਾਰ ਵੀ ਸੰਪਰਕ ਕਰ ਸਕਦੇ ਹਨ।

Show More

Related Articles

Leave a Reply

Your email address will not be published. Required fields are marked *

Close