Punjab
ਖਾਲਿਸਤਾਨ ਨਾ ਬਣਿਆ ਤੇ ਨਾਂ ਹੀ ਬਣਨ ਦਿਆਂਗੇ : ਰਾਜਾ ਵੜਿੰਗ
ਸਾਕਾ ਨੀਲਾ ਤਾਰਾ ਦੀ 39ਵੀਂ ਬਰਸੀ ਮੌਕੇ ਸੰਗਤ ਵੱਡੀ ਗਿਣਤੀ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਇਕੱਠੀ ਹੋਈ ਹੈ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਦਿੱਤੇ ਜ਼ਖਮ ਕਦੇ ਵੀ ਨਹੀਂ ਭੁਲਾਏ ਜਾਣਗੇ, ਇਹ ਜ਼ਖਮ ਬਹੁਤ ਡੂੰਘੇ ਹਨ ਅਤੇ ਇਹ ਜ਼ਖਮ ਕਦੇ ਵੀ ਭਰਨਗੇ ਨਹੀਂ। ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਖਾਲਿਸਤਾਨ ਨੂੰ ਲੈ ਕੇ ਟਵੀਟ ਕੀਤਾ ਹੈ।
ਰਾਜਾ ਵੜਿੰਗ ਨੇ ਟਵੀਟ ਕਰਕੇ ਕਿਹਾ “ਖਾਲਿਸਤਾਨ ਦਾ ਨਾ ਕੋਈ ਰੋਡ ਮੈਪ ਹੈ ਨਾ ਹੀ ਕੋਈ ਇਸ ਪਿੱਛੇ ਕੋਈ ਸੋਚ ਹੈ । ਕੱਲ੍ਹ ਵੀ ਖਾਲਿਸਤਾਨ ਦੇ ਹੱਕ ਵਿੱਚ ਨਹੀਂ ਸੀ ਅਤੇ ਨਾਂ ਹੀ ਕਦੇ ਹੋਵਾਂਗਾ ਅਤੇ ਨਾਂ ਹੀ ਕਦੇ ਇਹ ਬਣਨ ਦੇਵਾਂਗੇ ਖਾਲਿਸਤਾਨ ਦੇ ਨਾਮ ਉੱਤੇ ਅਪਣੀ ਦੁਕਾਨ ਚਲਾਉਣ ਵਾਲੇ ਅਤੇ ਪੰਜਾਬੀਆਂ ਨੂੰ ਬਦਨਾਮ ਕਰਨ ਵਾਲੇ ਅਖੋਤੀ ਵਿਕਾਉ ਖਾਲਿਸਤਾਨੀਆਂ ਤੋਂ ਬਚੋ ਨਾ ਕਿਸੇ ਤੋਂ ਡਰੇ ਹਾਂ ਨਾ ਹੀ ਡਰਾਂਗੇ,ਸਿਰਫ ਵਾਹਿਗੁਰੂ ਅੱਗੇ ਸਿਰ ਝੁਕਦਾ ਹੈ ਅਤੇ ਉਸ ਦੀ ਰਜਾ ਵਿੱਚ ਚੱਲਣਾ ਸਿੱਖਿਆ ਹੈ ।