Punjab

ਲੁਟੇਰਿਆਂ ਦਾ ਮੁਕਾਬਲਾ ਕਰਦਿਆਂ ਟੈਂਪੂ ਤੋਂ ਡਿੱਗੀ ਲੜਕੀ ਦੀ ਮੌਤ

ਛੇਹਰਟਾ- ਥਾਣਾ ਇਸਲਾਮਾਬਾਦ ਅਧੀਨ ਪੈਂਦੀ ਚੁੰਗੀ ਨੇੜੇ ਵੀਰਵਾਰ ਰਾਤ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਵੱਲੋਂ ਮੋਬਾਈਲ ਫੋਨ ਖੋਹਣ ਸਮੇਂ ਥ੍ਰੀਵ੍ਹੀਲਰ ’ਚ ਸਵਾਰ ਲੜਕੀ ਸੜਕ ’ਤੇ ਡਿੱਗ ਗਈ। ਲੜਕੀ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਛੇਹਰਟਾ ਦੇ ਕਰਤਾਰ ਨਗਰ ਵਾਸੀ ਲੜਕੀ ਰਜਨੀ ਦੇ ਭਰਾ ਅਮਿਤ ਕੁਮਾਰ ਮੁਤਾਬਕ, ਉਨ੍ਹਾਂ ਦੀ ਭੈਣ ਕਿਸੇ ਸ਼ੋਅਰੂਮ ’ਚ ਕੰਮ ਕਰਦੀ ਸੀ। ਵੀਰਵਾਰ ਰਾਤ ਰਜਨੀ ਜਦੋਂ ਥ੍ਰੀਵ੍ਹੀਲਰ ’ਤੇ ਸਵਾਰ ਹੋ ਕੇ ਡਿਊਟੀ ਤੋਂ ਵਾਪਸ ਆ ਰਹੀ ਸੀ ਤਾਂ ਚੁੰਗੀ ਨੇੜੇ ਜੀਟੀ ਰੋਡ ’ਤੇ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਜਿਉਂ ਹੀ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਉਹ ਥ੍ਰੀਵ੍ਹੀਲਰ ਵਿਚੋਂ ਹੇਠਾਂ ਡਿੱਗ ਗਈ। ਰਜਨੀ ਸਿਰ ’ਤੇ ਗੰਭੀਰ ਸੱਟ ਲੱਗਣ ਕਾਰਨ ਬੇਹੋਸ਼ ਹੋ ਗਈ। ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਕਿਸੇ ਤਰ੍ਹਾਂ ਪਰਿਵਾਰ ਨੂੰ ਜਾਣਕਾਰੀ ਦਿੱਤੀ। ਮੌਕੇ ’ਤੇ ਪੁੱਜੇ ਪਰਿਵਾਰਕ ਮੈਂਬਰ ਇਲਾਜ ਲਈ ਉਸ ਨੂੰ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਥਾਣਾ ਇਸਲਾਮਾਬਾਦ ਦੀ ਪੁਲਿਸ ਨੇ ਇਸ ਸਬੰਧੀ ਲੜਕੀ ਦੇ ਪਿਤਾ ਵਿਜੇ ਕੁਮਾਰ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਗੁਰੂ ਨਾਨਕ ਦੇਵ ਯੂਨੀਵਰਿਸਟੀ ਨੇੜੇ ਮੋਟਰਸਾਈਕਲ ਸਵਾਰ ਦੋ ਲੁਟੇਰੇ ਇਕ ਵਿਦਿਆਰਥਣ ਕੋਲੋਂ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਏ ਸਨ।

Show More

Related Articles

Leave a Reply

Your email address will not be published. Required fields are marked *

Close