Canada

ਅਲਬਰਟਾ ਵਿਧਾਨ ਸਭਾ ਚੋਣਾਂ ਲਈ ਐਡਵਾਂਸ ਵੋਟਿੰਗ ਹੋਈ ਸ਼ੁਰੂ

ਕੈਲਗਰੀ  (ਦੇਸ ਪੰਜਾਬ ਟਾਈਮਜ਼) :  ਅਲਬਰਟਾ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਲਈ ਅੱਜ ਐਡਵਾਂਸ ਵੋਟਿੰਗ ਸ਼ੁਰੂ ਹੋ ਗਈ। ਕੁੱਲ 87 ਵਿਧਾਨ ਸਭਾ ਹਲਕਿਆਂ ਵਿੱਚੋਂ 15 ਹਲਕਿਆਂ ਵਿੱਚ ਪੰਜਾਬੀਆਂ ਸਣੇ ਭਾਰਤੀ ਮੂਲ ਦੇ 22 ਉਮੀਦਵਾਰ ਚੋਣ ਮੈਦਾਨ ਵਿੱਚ ਉਤਰੇ ਹੋਏ ਨੇ। ਅਲਬਰਟਾਨੂੰ ਇਸ ਵਾਰ ਦਸਤਾਰਧਾਰੀ ਪੰਜਾਬੀਆਂ ਸਣੇ ਕਈ ਭਾਰਤੀ ਮੂਲ ਦੇ ਐਮਪੀਪੀ ਮਿਲ ਸਕਦੇ ਨੇ। ਕੈਲਗਰੀ-ਨੌਰਥ ਈਸਟ ਹਲਕੇ ਨੂੰ ਪੰਜਾਬੀ ਵਿਧਾਇਕ ਹੀ ਮਿਲਣ ਜਾ ਰਿਹਾ ਹੈ, ਇਹ ਵੀ ਗੱਲ ਪੱਕੀ ਹੈ। ਅਲਬਰਟਾ ਸੂਬੇ ਵਿੱਚ ਕੁੱਲ 14 ਸਿਆਸੀ ਪਾਰਟੀਆਂ ਚੋਣ ਲੜ ਰਹੀਆਂ ਨੇ, ਪਰ ਇਨ੍ਹਾਂ ਵਿੱਚੋਂ ਸੂਬੇ ਦੀ ਯੂਸੀਪੀ ਭਾਵ ਯੂਨਾਈਟਡ ਕੰਜ਼ਰਵੇਟਿਵ ਪਾਰਟੀ, ਐਨਡੀਪੀ ਭਾਵ ਨਿਊ ਡੈਮੋਕਰੇਟਿਕ ਪਾਰਟੀ ਅਤੇ ਜੀਪੀਏ ਭਾਵ ਗਰੀਨ ਪਾਰਟੀ ਵਿਚਾਲੇ ਫਸਵੀਂ ਟੱਕਰ ਦੇਖਣ ਨੂੰ ਮਿਲ ਸਕਦੀ ਹੈ। ਅਲਬਰਟਾ ਲਿਬਰਲ ਪਾਰਟੀ ਤਾਂ ਬਹੁਤ ਹੀ ਘੱਟ ਸੀਟਾਂ ’ਤੇ ਇਹ ਚੋਣਾਂ ਲੜ ਰਹੀ ਹੈ।

Show More

Related Articles

Leave a Reply

Your email address will not be published. Required fields are marked *

Close