National

ਆਦਿਤਯ-ਐੱਲ 1 ਨੇ ਸਫਲਤਾਪੂਰਵਕ ਤੀਜੀ ਵਾਰ ਬਦਲਿਆ ਔਰਬਿਟ

ਭਾਰਤ ਦੇ ਪਹਿਲੇ ਸੌਰ ਮਿਸ਼ਨ ਆਦਿਤਯ-ਐੱਲ 1 ਨੇ ਤੀਜੀ ਵਾਰ ਆਰਬਿਟ ਬਦਲਣ ਦੀ ਪ੍ਰਕਿਰਿਆ ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਭਾਰਤੀ ਸਪੇਸ ਏਜੰਸੀ ਇਸਰੋ ਨੇ ਟਵੀਟ ਕਰਕੇ ਦੱਸਿਆ ਕਿ ਬੰਗਲੌਰ ਸਥਿਤ ਇਸਟ੍ਰੈਕ ਸੈਂਟਰ ਤੋਂ ਆਦਿਤਯ ਐੱਲ-1 ਦੇ ਧਰਤੀ ਦੀ ਆਰਬਿਟ ਬਦਲਣ ਦਾ ਤੀਜਾ ਪੜਾਅ ਸਫਲਤਾਪੂਰਵਕ ਪੂਰਾ ਕੀਤਾ ਗਿਆ। ਆਪ੍ਰੇਸ਼ਨ ਦੌਰਾਨ ਮਾਰੀਸ਼ਸ, ਬੰਗਲੌਰ ਤੇ ਪੋਰਟ ਬਲੇਅਰ ਸਥਿਤ ਇਸਰੋ ਦੇ ਗਰਾਊਂਡ ਸਟੇਸ਼ਨਾਂ ਤੋਂ ਮਿਸ਼ਨ ਦੀ ਪ੍ਰਕਿਰਿਆ ਦਾ ਟਰੈਕ ਪੂਰਾ ਕੀਤਾ ਗਿਆ। ਇਸਰੋ ਨੇ ਦੱਸਿਆ ਕਿ ਆਦਿਤਯ ਐੱਲ-1 ਦੀ ਨਵੀਂਆਰਬਿਟ 296 ਕਿਲੋਮੀਟਰ X 71767 ਕਿਲੋਮੀਟਰ ਹੈ।

ਇਸ ਤੋਂ ਪਹਿਲਾਂ 3 ਸਤੰਬਰ ਨੂੰ ਆਦਿਤਯ ਐੱਲ-1 ਨੇ ਪਹਿਲੀ ਵਾਰ ਸਫਲਤਾਪੂਰਵਕ ਆਰਬਿਟ ਬਦਲਿਆ ਸੀ। ਇਸਰੋ ਨੇ ਸਵੇਰੇ ਲਗਭਗ 11.45 ਵਜੇ ਦੱਸਿਆ ਸੀ ਕਿ ਆਦਿਤਯ ਐਆਲ-1 ਦੀ ਅਰਥ ਬਾਊਂਡ ਫਾਇਰ ਕੀਤਾ ਸੀ ਜਿਸ ਦੀ ਮਦਦ ਨਾਲ ਆਦਿਤਯ ਐੱਲ-1 ਨੇ ਆਰਬਿਟ ਬਦਲਿਆ। ਇਸਰੋ ਨੇ ਦੂਜੀ ਵਾਰ 5 ਸਤੰਬਰ ਨੂੰ ਆਪਣੀ ਆਰਬਿਟ ਬਦਲੀ ਸੀ। ਇਸਰੋ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਸੀ। ਔਰਬਿਟ ਬਦਲਣ ਦੀ ਚੌਥੀ ਕੋਸ਼ਿਸ਼ 15 ਸਤੰਬਰ ਨੂੰ ਲਗਭਗ 2 ਵਜੇ ਤੈਅ ਕੀਤੀ ਗਈ ਹੈ। ਇਸਰੋ ਮੁਤਾਬਕ ਆਦਿਤਯ ਐੱਲ-1 16 ਦਿਨ ਧਰਤੀ ਦੀ ਔਰਬਿਟ ਵਿਚ ਬਿਤਾਏਗਾ।ਇਸ ਦੌਰਾਨ 5 ਵਾਰ ਆਦਿਤਯ ਐੱਲ 1 ਦੀ ਔਰਬਿਟ ਬਦਲਣ ਲਈ ਅਰਥ ਬਾਊਂਡ ਫਾਇਰ ਕੀਤਾ ਜਾਵੇਗਾ।

Show More

Related Articles

Leave a Reply

Your email address will not be published. Required fields are marked *

Close