International

ਡਿਜੀਟਲ ਨੈੱਟਵਰਕ ਖ਼ਿਲਾਫ਼ ਮਾਈਕ੍ਰੋਸਾਫਟ ਨੇ ਉਠਾਇਆ ਅਹਿਮ ਕਦਮ

ਦੁਨੀਆ ਦੀ ਪ੍ਰਮੁੱਖ ਆਈਟੀ ਕੰਪਨੀ ਮਾਈਕ੍ਰੋਸਾਫਟ ਨੇ 10 ਲੱਖ ਤੋਂ ਜ਼ਿਆਦਾ ਕੰਪਿਊਟਰਾਂ ਦੀ ਮਦਦ ਨਾਲ ਬੈਂਕ ਖਾਤਿਆਂ ‘ਚੋਂ ਪੈਸੇ ਕੱਢਣ ਤੇ ਰੈਨਸਮਵੇਅਰ ਦੀ ਵਰਤੋਂ ਕਰਨ ਵਾਲੇ ਵੱਡੇ ਸਾਈਬਰ ਅਪਰਾਧ ਡਿਜੀਟਲ ਨੈੱਟਵਰਕ ਨੂੰ ਪ੍ਰਭਾਵਿਤ ਕਰਨ ਲਈ ਕਾਨੂੰਨ ਕਾਰਵਾਈ ਦਾ ਐਲਾਨ ਕੀਤਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨੈੱਟਵਰਕ ਕਾਰਨ ਅਮਰੀਕਾ ‘ਚ ਰਾਸ਼ਟਰਪਤੀ ਦੀ ਚੋਣ ਨੂੰ ਵੀ ਵੱਡਾ ਖ਼ਤਰਾ ਹੈ।

ਮਾਈਕ੍ਰੋਸਾਫਟ ਨੇ ਵਰਜੀਨੀਆ ਸੰਘੀ ਅਦਾਲਤ ਦੇ ਛੇ ਅਕਤੂਬਰ ਦੇ ਆਦੇਸ਼ ਤੋਂ ਬਾਅਦ ਕੌਮਾਂਤਰੀ ਅਪਰਾਧਿਕ ਨੈੱਟਵਰਕ ਦੇ ਕਮਾਂਡ ਤੇ ਕੰਟਰੋਲ ਸਰਵਰ ਖ਼ਿਲਾਫ਼ ਕਾਰਵਾਈ ਦੀ ਸ਼ੁਰੂਆਤ ਕੀਤੀ। ਇਹ ਨੈੱਟਵਰਕ ਕੰਪਿਊਟਰਾਂ ‘ਚ ਮਾਲਵੇਅਰ ਪਾਉਣ ਲਈ ‘ਟਿ੍ਕ ਬੋਟ’ ਦੀ ਵਰਤੋਂ ਕਰਦਾ ਹੈ। ਮਾਈਕ੍ਰੋਸਾਫਟ ਨੇ ਤਰਕ ਦਿੱਤਾ ਕਿ ਅਪਰਾਧਿਕ ਨੈੱਟਵਰਕ ਦੇ ਉਸ ਦੇ ਟਰੇਡਮਾਰਕ ਦੀ ਦੁਰਵਰਤੋਂ ਕਰ ਰਿਹਾ ਹੈ। ਨੈੱਟਵਰਕ ਦੇ ਕਮਾਂਡਰ ਤੇ ਕੰਟਰੋਲ ਸਰਵਰਾਂ ‘ਤੇ ਨਿਸ਼ਾਨਾ ਸਾਧਣ ਲਈ ਮਾਈਕ੍ਰੋਸਾਫਟ ਨਾਲ ਸਾਂਝੇਦਾਰੀ ਕਰਨ ਵਾਲੀ ਸਾਈਬਰ ਸੁਰੱਖਿਆ ਸਬੰਧੀ ਫਰਮਾਂ ‘ਚ ਸ਼ਾਮਲ ਈਐੱਸਈਟੀ ਦੇ ਥ੍ਰੇਟ ਰਿਸਰਚ ਦੇ ਪ੍ਰਮੁੱਖ ਜੀਨ ਇਆਨ ਬੋਓਟਿਨ ‘ਚ ਕਿਹਾ, ‘ਇਹ ਦੱਸਣਾ ਮੁਸ਼ਕਲ ਹੋਵੇਗਾ ਕਿ ਇਹ ਕਿੰਨਾ ਪ੍ਰਭਾਵਸ਼ਾਲੀ ਹੋਵੇਗਾ। ਹਾਲਾਂਕਿ ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਇਸ ਦਾ ਪ੍ਰਭਾਵ ਲੰਬੀ ਮਿਆਦ ਦਾ ਹੋਵੇਗਾ। ਸਾਈਬਰ ਸੁਰੱਖਿਆ ਮਾਹਿਰਾਂ ਨੇ ਕਿਹਾ ਕਿ ਮਾਈਕ੍ਰੋਸਾਫਟ ਵੱਲੋਂ ਅਮਰੀਕੀ ਅਦਾਲਤ ਦੀ ਵਰਤੋਂ ਕਰ ਕੇ ਇਸ ਨੈੱਟਵਰਕ ਦੇ ਸਰਵਰਾਂ ਨੂੰ ਹਟਾਉਣ ਲਈ ਇੰਟਰਨੈੱਟ ਪ੍ਰਦਾਤਿਆਂ ਨੂੰ ਮਨਾਉਣਾ ਸ਼ਲਾਘਾਯੋਗ ਹੈ ਪਰ ਉਨ੍ਹਾਂ ਇਹ ਵੀ ਕਿਹਾ ਕਿ ਇਸ ਨਾਲ ਸੰਭਾਵੀ ਖਾਸ ਸਫਲਤਾ ਨਹੀਂ ਮਿਲੇਗੀ, ਕਿਉਂਕਿ ਕਈ ਲੋਕ ਇਸ ਦੀ ਪਾਲਣਾ ਨਹੀਂ ਕਰਨਗੇ।

Show More

Related Articles

Leave a Reply

Your email address will not be published. Required fields are marked *

Close