Canada

ਚੀਨੀ ਡਿਪਲੋਮੈਟ ਨੂੰ ਕੱਢ ਰਹੀ ਹੈ ਕੈਨੇਡੀਅਨ ਖੂਫੀਆ ਏਜੰਸੀ

ਕੈਨੇਡਾ ਦੀ ਖੁਫੀਆ ਏਜੰਸੀ ਵੱਲੋਂ ਕੰਜ਼ਰਵੇਟਿਵ ਐਮਪੀ ਮਾਈਕਲ ਚੌਂਗ ਤੇ ਹਾਂਗ ਕਾਂਗ ਸਥਿਤ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਕਥਿਤ ਤੌਰ ਉੱਤੇ ਚੀਨ ਦੇ ਡਿਪਲੋਮੈਟ ਜ਼ਾਓ ਵੇਈ ਵੱਲੋਂ ਧਮਕਾਉਣ ਦਾ ਦੋਸ਼ ਲਾਏ ਜਾਣ ਤੋਂ ਬਾਅਦ ਲਿਬਰਲ ਸਰਕਾਰ ਵੱਲੋਂ ਇਸ ਚੀਨੀ ਡਿਪੋਮੈਟ ਨੂੰ ਕੱਢਿਆ ਜਾ ਰਿਹਾ ਹੈ।
ਵਿਦੇਸ਼ ਮੰਤਰੀ ਮਿਲੇਨੀ ਜੋਲੀ ਨੇ ਇੱਕ ਬਿਆਨ ਵਿੱਚ ਲਿਖਿਆ ਕਿ ਕੈਨੇਡਾ ਵੱਲੋਂ ਟੋਰਾਂਟੋ ਸਥਿਤ ਡਿਪਲੋਮੈਟ ਵੇਈ ਨੂੰ ਅਸਵੀਕਾਰ ਵਿਅਕਤੀ ਐਲਾਨ ਦਿੱਤਾ ਗਿਆ ਹੈ। ਉਨ੍ਹਾਂ ਲਿਖਿਆ ਕਿ ਅਸੀਂ ਆਪਣੇ ਅੰਦਰੂਨੀ ਮਾਮਲਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਵਿਦੇਸ਼ੀ ਦਖਲ ਨੂੰ ਸਵੀਕਾਰ ਨਹੀਂ ਕਰਾਂਗੇ।ਕੈਨੇਡਾ ਵਿੱਚ ਮੌਜੂਦ ਡਿਪਲੋਮੈਟਸ ਨੂੰ ਇਹ ਚੇਤਾਵਨੀ ਦਿੱਤੀ ਜਾ ਚੁੱਕੀ ਹੈ ਕਿ ਜੇ ਉਹ ਇਸ ਤਰ੍ਹਾਂ ਦਾ ਵਿਵਹਾਰ ਕਰਦੇ ਹਨ ਤਾਂ ਉਨ੍ਹਾਂ ਨੂੰ ਘਰ ਭੇਜ ਦਿੱਤਾ ਜਾਵੇਗਾ।
ਜਿ਼ਕਰਯੋਗ ਹੈ ਕਿ ਕੰਜ਼ਰਵੇਟਿਵਾਂ ਵੱਲੋਂ ਇਹ ਮਤਾ ਲਿਆਂਦਾ ਗਿਆ ਸੀ ਕਿ ਕੁੱਝ ਡਿਪਲੋਮੈਟਸ ਨੂੰ ਕੱਢ ਦਿੱਤਾ ਜਾਣਾ ਚਾਹੀਦਾ ਹੈ ਤੇ ਸਰਕਾਰ ਨੂੰ ਵਿਦੇਸ਼ੀ ਦਖਲ ਦੇ ਮਾਮਲੇ ਵਿੱਚ ਜਨਤਕ ਜਾਂਚ ਕਰਵਾਉਣੀ ਚਾਹੀਦੀ ਹੈ। ਬਹੁਤੇ ਐਮਪੀਜ਼ ਵੀ ਇਸ ਮਤੇ ਦੇ ਹੱਕ ਵਿੱਚ ਹਨ।ਜੋਲੀ ਦਾ ਬਿਆਨ ਵੀ ਇਸ ਮਤੇ ਤੋਂ ਬਾਅਦ ਹੀ ਆਇਆ। ਜਾਓ ਨੂੰ ਕੱਢੇ ਜਾਣ ਦੀ ਮੰਗ ਪਿਛਲੇ ਹਫਤੇ ਉਦੋਂ ਸ਼ੁਰੂ ਹੋ ਗਈ ਸੀ ਜਦੋਂ ਗਲੋਬ ਐਂਡ ਮੇਲ ਤੇ ਸੀਐਸਆਈਐਸ ਦੀ ਰਿਪੋਰਟ ਵਿੱਚ ਇਹ ਆਖਿਆ ਗਿਆ ਸੀ ਕਿ 2021 ਵਿੱਚ ਚੀਨੀ ਸਰਕਾਰ ਨੇ ਚੌਂਗ ਤੇ ਹਾਂਗ ਕਾਂਗ ਸਥਿਤ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਧਮਕਾਉਣ ਦਾ ਰਾਹ ਲੱਭਣਾ ਸੁ਼ਰੂ ਕੀਤਾ।ਫੈਡਰਲ ਸਰਕਾਰ ਵੱਲੋਂ ਇਸ ਰਿਪੋਰਟ ਦੀ ਪੁਸ਼ਟੀ ਕੀਤੀ ਗਈ।

Show More

Related Articles

Leave a Reply

Your email address will not be published. Required fields are marked *

Close