CanadaPunjab

ਜਲੰਧਰ ਦਾ ਰਾਸ਼ਟਰੀ ਤੈਰਾਕ ਸੁਮਿਤ ਕੈਨੇਡਾ ‘ਚ ਬਣਿਆ ਪੁਲਿਸ ਅਫ਼ਸਰ

ਪੰਜਾਬ ਦੇ ਜਲੰਧਰ ਦੇ ਰਹਿਣ ਵਾਲੇ ਨੌਜਵਾਨ ਨੇ ਕੈਨੇਡਾ ਵਿਚ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਰਾਸ਼ਟਰੀ ਤੈਰਾਕੀ ਖਿਡਾਰੀ ਸੁਮਿਤ ਸ਼ਰਮਾ ਦੀ ਕੈਨੇਡੀਅਨ ਪੁਲਿਸ ਵਿੱਚ ਚੋਣ ਹੋਈ ਹੈ। ਸੁਮਿਤ ਸ਼ਰਮਾ 5 ਸਾਲ ਪਹਿਲਾਂ ਹੀ ਕੈਨੇਡਾ ਗਿਆ ਸੀ। CID ਇੰਸਪੈਕਟਰ ਇੰਦਰਜੀਤ ਸ਼ਰਮਾ ਦਾ ਪੁੱਤਰ ਕਮਲ ਵਿਹਾਰ, ਜਲੰਧਰ ਵਾਸੀ ਕੈਨੇਡੀਅਨ ਪੁਲਿਸ ਸਰੀ ਬੀ.ਸੀ. ਵਿੱਚ ਸੁਧਾਰ ਅਫ਼ਸਰ ਦੇ ਅਹੁਦੇ ‘ਤੇ ਭਰਤੀ ਹੋ ਗਿਆ ਹੈ।

ਇੰਦਰਜੀਤ ਸ਼ਰਮਾ ਨੇ ਦੱਸਿਆ ਕਿ ਸੁਮਿਤ 2018 ‘ਚ ਸਟੱਡੀ ਵੀਜ਼ੇ ‘ਤੇ ਕੈਨੇਡਾ ਗਿਆ ਸੀ ਅਤੇ ਉਸਨੇ ਉੱਥੇ ਹੀ ਵਿਆਹ ਕਰ ਲਿਆ ਸੀ। ਸੁਮਿਤ ਦੀ ਪਤਨੀ ਵੀ ਕੈਨੇਡਾ ਵਿੱਚ ਕੰਮ ਕਰ ਰਹੀ ਹੈ। ਹਾਲ ਹੀ ਵਿੱਚ ਸਰੀ ਵਿੱਚ ਪੁਲਿਸ ਦੀ ਭਰਤੀ ਹੋਈ ਸੀ ਅਤੇ ਸੁਮਿਤ ਨੇ ਮੰਗੀਆਂ ਗਈਆਂ ਸਾਰੀਆਂ ਯੋਗਤਾਵਾਂ ਨੂੰ ਪੂਰਾ ਕਰਕੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ। ਸੁਮਿਤ ਨੇ ਲਾਇਲਪੁਰ ਖਾਲਸਾ ਕਾਲਜ ਤੋਂ PGDCA ਦੀ ਪੜ੍ਹਾਈ ਕੀਤੀ ਹੈ।

Show More

Related Articles

Leave a Reply

Your email address will not be published. Required fields are marked *

Close