Canada

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਯੂਕਰੇਨ ਲਈ ਨਵੀਂ ਮਿਲਟਰੀ, ਆਰਥਿਕ ਤੇ ਸੱਭਿਆਚਾਰਕ ਮਦਦ ਦਾ ਐਲਾਨ

ਅਲਬਰਟਾ (ਦੇਸ ਪੰਜਾਬ ਟਾਈਮਜ਼)-  ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਯੂਕਰੇਨ ਲਈ ਨਵੀਂ ਮਿਲਟਰੀ, ਆਰਥਿਕ ਤੇ ਸੱਭਿਆਚਾਰਕ ਮਦਦ ਦਾ ਐਲਾਨ ਕੀਤਾ ਗਿਆ। ਇਹ ਐਲਾਨ ਟਰੂਡੋ ਨੇ ਟੋਰਾਂਟੋ ਵਿੱਚ ਯੂਕਰੇਨ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਸਮੇਂ ਕੀਤਾ।
ਕੈਨੇਡਾ ਵੱਲੋਂ ਐਲਾਨੀ ਗਈ ਮਦਦ ਤਹਿਤ ਹਜ਼ਾਰਾਂ ਦੀ ਗਿਣਤੀ ਵਿੱਚ ਰਾਈਫਲਾਂ, ਦਰਜਨਾਂ ਮਸ਼ੀਨ ਗੰਨਜ਼ ਤੇ ਵੱਡੀ ਗਿਣਤੀ ਵਿੱਚ ਗੋਲੀ ਸਿੱਕਾ ਯੂਕਰੇਨ ਨੂੰ ਮੁਹੱਈਆ ਕਰਵਾਇਆ ਜਾਵੇਗਾ।ਟਰੂਡੋ ਤੇ ਯੂਕਰੇਨ ਦੇ ਪ੍ਰਧਾਨ ਮੰਤਰੀ ਡੈਨਿਸ ਸ਼ਮਹੈਲ ਵੱਲੋਂ ਇੱਕ ਨਵੇਂ ਸਮਝੌਤੇ ਉੱਤੇ ਵੀ ਦਸਤਖ਼ਤ ਕੀਤੇ ਗਏ ਹਨ ਜਿਸ ਤਹਿਤ ਯੂਕਰੇਨੀਅਨ ਤੇ ਕੈਨੇਡੀਅਨ ਨੌਜਵਾਨਾਂ ਨੂੰ ਕੰਮਕਾਜ ਵਿੱਚ ਤੇ ਦੋਵਾਂ ਦੇਸ਼ਾਂ ਵਿੱਚ ਟਰੈਵਲ ਦੌਰਾਨ ਮਦਦ ਮਿਲੇਗੀ। ਇਸ ਦੇ ਨਾਲ ਹੀ ਮੌਜੂਦਾ ਕੈਨੇਡਾ-ਯੂਕਰੇਨ ਫਰੀ ਟਰੇਡ ਡੀਲ ਨੂੰ ਵੀ ਅਪਡੇਟ ਕੀਤਾ ਗਿਆ ਹੈ।
ਇਸ ਮੌਕੇ ਟਰੂਡੋ ਨੇ ਆਖਿਆ ਕਿ ਕੈਨੇਡਾ ਵੱਲੋਂ 14 ਰੂਸੀ ਵਿਅਕਤੀਆਂ, 34 ਰੂਸੀ ਵਸਤਾਂ ਅਤੇ ਬੇਲਾਰੂਸ ਵਿੱਚ ਵਿੱਤੀ ਸੈਕਟਰ ਨਾਲ ਜੁੜੀਆਂ ਨੌਂ ਆਰਗੇਨਾਈਜ਼ੇਸ਼ਨਜ਼ ਉੱਤੇ ਵੀ ਨਵੀਆਂ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ। ਅਜਿਹਾ ਇਨ੍ਹਾਂ ਵੱਲੋਂ ਰੂਸ ਦੇ ਯੂਕਰੇਨ ਉੱਤੇ ਕੀਤੇ ਹਮਲੇ ਨੂੰ ਸਮਰਥਨ ਦੇਣ ਬਦਲੇ ਕੀਤਾ ਜਾ ਰਿਹਾ ਹੈ।ਸ਼ਮਹੈਲ ਨਾਲ ਨਿਊਜ਼ ਕਾਨਫਰੰਸ ਦੌਰਾਨ ਟਰੂਡੋ ਨੇ ਆਖਿਆ ਕਿ ਯੂਕਰੇਨ ਦਾ ਹੌਸਲਾ ਲਾਸਾਨੀ ਹੈ। ਉਨ੍ਹਾਂ ਆਖਿਆ ਕਿ ਪੁਤਿਨ ਦੇ ਜ਼ਾਲਮਾਨਾਂ ਫੈਸਲੇ ਤੇ ਕੀਤੀ ਗਈ ਚੜ੍ਹਾਈ ਖਿਲਾਫ ਯੂਕਰੇਨ ਨੇ ਖੁਦ ਦੀ ਹਿਫਾਜ਼ਤ ਲਈ ਡਟਣ ਦਾ ਜਿਹੜਾ ਜਿਗਰਾ ਕੀਤਾ ਹੈ ਉਸ ਦੀ ਕੈਨੇਡਾ ਸ਼ਲਾਘਾ ਕਰਦਾ ਹੈ ਤੇ ਇਸ ਲਈ ਅਸੀਂ ਯੂਕਰੇਨ ਦੀ ਹਰ ਸੰਭਵ ਮਦਦ ਕਰਦੇ ਰਹਾਂਗੇ।

Show More

Related Articles

Leave a Reply

Your email address will not be published. Required fields are marked *

Close